ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਸ਼ੁਰੂ ਕੀਤੇ ਨਵੇਂ ਕੋਰਸ

image ਖਿਆਲਾ (ਆਦਮਪੁਰ), 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜੋ ਕਿ ਪੰਜਾਬ ਸਰਕਾਰ ਦੇ ਐਕਟ ਨੰ. 6, 2015 ਦੇ ਅਧੀਨ ਸੰਨ 2015 ਵਿਚ ਸਥਾਪਤ ਕੀਤੀ ਗਈ ਸੀ। ਇਹ ਯੂਨੀਵਰਸਿਟੀ 220 ਏਕੜ ਵਿਚ ਫੈਲੀ ਹੋਈ ਹੈ ਜਿਥੇ ਹੁਣ ਤੱਕ ਇੰਜੀਨਰਿੰਗ, ਸਾਇੰਸ, ਐਜੂਕੇਸ਼ਨ, ਮੈਨੇਜਮੈਂਟ, ਕਾਮਰਸ ਅਤੇ ਸਮਾਜ ਵਿਗਿਆਨ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ। ਯੂਨੀਵਰਸਿਟੀ ਨੇ 2017-18 ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਪੇਸ਼ ਕੀਤੇ ਜਾ ਰਹੇ ਕੋਰਸਾਂ ਵਿੱਚ ਵਿਭਿੰਨਤਾ ਲਿਆਉਣ ਲਈ ਕਈ ਨਵੇਂ ਕੋਰਸ ਸ਼ੁਰੂ ਕੀਤੇ ਹਨ। ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਨੇ ਉਪਚਾਰਿਕ ਤੌਰ ਤੇ ਐਲ. ਐਲ. ਬੀ, ਬੀ. ਏ. ਐਲ. ਐਲ. ਬੀ, ਬੀ.ਪੀ.ਟੀ. (ਫਿਜ਼ੀਉਥੈਰੀਪੀ), ਬੀ ਐਸ ਸੀ (ਹੋਟਲ ਮੈਨੇਜਮੈਂਟ), ਬੀ ਐਸ ਸੀ (ਕੰਪਿਊਟਰ ਸਾਂਇੰਸ), ਬੀ ਐਸ ਸੀ (ਏਅਰ ਲਾਇਨ ਟੂਰਿਜ਼ਮ), ਬੀ ਐਸ ਸੀ (ਫੈਸ਼ਨ ਡਿਜ਼ਾਇਨਿੰਗ), ਐਮ ਐਸ ਸੀ (ਐਗਰੋਨੋਮੀ, ਹੋਰਟੀਕਲਚਰ, ਬਾਇਉ-ਟੈਕਨੋਲੋਜੀ, ਜ਼ੋਲੋਜੀ, ਬੋਟਨੀ), ਬੀ.ਪੀ.ਈ.ਐਸ., ਐਮ.ਪੀ. ਈ.ਐਸ. ਆਦਿ ਵਿੱਚ ਨਵੇਂ ਕੋਰਸਾਂ ਨੂੰ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ। ਨਾਲ ਹੀ ਉਹਨਾਂ ਦੱਸਿਆ ਕਿ ਲਾਅ ਦੇ ਕੋਰਸ ਲਈ ਬਾਰ ਕਾਉਂਸ ਆਫ ਇੰਡੀਆਂ ਦੁਆਰਾ ਮਨਜੂਰੀ ਦਿੱਤੀ ਗਈ ਹੈ ਜਦਕਿ ਬਾਕੀ ਕੋਰਸਾਂ ਨੂੰ ਚਲਾਉਣ ਵਾਸਤੇ ਪਹਿਲਾਂ ਹੀ ਯੂਨੀਵਰਸਿਟੀ ਕੋਲ ਪੰਜਾਬ ਸਰਕਾਰ ਅਤੇ ਯੂ.ਜੀ.ਸੀ. ਦੀ ਮਨਜੂਰੀ ਹੈ। ਇਸ ਸਮੇਂ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਇਟੀ ਦੇ ਸਾਰੇ ਮੈਂਬਰ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਦੇ ਬਾਕੀ ਅਧਿਕਾਰੀ ਵੀ ਮੌਜੂਦ ਸਨ।

Send this to a friend