ਲਖਨਊ- ਯੂ.ਪੀ. ਅਸੈਂਬਲੀ ’ਚ ਖਤਰਨਾਕ ਵਿਸਫੋਟਕ ਪਦਾਰਥ ਮਿਲਿਆ ਹੈ।ਇਹ ਪਦਾਰਥ ਰਾਮਗੋਵਿੰਦ ਚੌਧਰੀ ਦੀ ਸੀਟ ਦੇ ਕੋਲ, ਨੀਲੇ ਰੰਗ ਦੇ ਪਾਲੀਥੀਨ ਵਿਚ ਪਿਆ ਹੋਇਆ ਸੀ। ਸਿਕਿਊਰਟੀ ਨੂੰ ਇਸ ਦੀ ਜਾਣਕਾਰੀ ਹੋਣ ਤੇ ਉਨ੍ਹਾਂ ਨੇ ਮੁਖ ਮੰਤਰੀ ਯੋਗੀ ਨੂੰ ਇਸ ਦੀ ਜਾਣਕਾਰੀ ਦਿੱਤੀ।ਮੁੱਖ ਮੰਤਰੀ ਯੋਗੀ ਨੇ ਵੀਰਵਾਰ ਦੀ ਸ਼ਾਮ 4 ਵਜੇ ਡੀਜੀਪੀ, ਪ੍ਰਿਸੀਪਲ ਸੈਕ੍ਰੇਟਰੀ, ਅਸੈਂਬਲੀ ਸੈਕ੍ਰੇਟਰੀ, ਏਡੀਜੀ ਲਾ ਐਂਡ ਆਰਡਰ ਸਮੇਤ ਕਈ ਸੀਨੀਅਰ ਅਫਸਰਾਂ ਦੀ ਅਮਰਜੈਂਸੀ ਮੀਟਿੰਗ ਬੁਲਾਈ ਸੀ। ਇਸ ਤੋਂ ਇਲਾਵਾ ਸ਼ੁਕਰਵਾਰ ਨੂੰ ਵੀ ਇਸ ਮੁਦੇ ’ਤੇ ਵਿਚਾਰ-ਚਰਚਾ ਲਈ ਮੀਟਿੰਗ ਬੁਲਾਈ ਹੈ। ਵਿਫੋਟਕ ਪਦਾਰਥ ਮਿਲਣ ਤੋਂ ਬਾਅਦ ਇਸ ਨੂੰ ਜਾਂਚ ਲਈ ਭੇਜਿਆ ਗਿਆ।