ਬ੍ਰਹਮ ਮੁਹਿੰਦਰਾ ਵੱਲੋਂ ਫੂਡ ਸੇਫਟੀ ਵਿਭਾਗ ਦੇ ਆਧੁਨਿਕਰਨ ਦੇ ਲਈ 5 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ

ਮਿਲਾਵਟਖੋਰਾਂ ਦੇ ਖਿਲਾਫ ਚਲਾਈ ਮੁਹਿੰਮ ਅਧੀਨ ਸਖਤ ਕਾਰਵਾਈ  ਕੀਤੀ ਜਾਵੇਗੀ

image ਚੰਡੀਗੜ, 13 ਜੁਲਾਈ- ਪੰਜਾਬ ਸਰਕਾਰ ਨੇ ਅਜ ਫੂਡ ਸੇਫਟੀ ਵਿਭਾਗ ਦੇ ਆਧੁਨਿਕਰਨ ਲਈ 5 ਕਰੋੜ ਰੁਪਏ ਜਾਰੀ ਕਰਨ ਦੀ ਘੋਸ਼ਣਾ ਕੀਤੀ ਹੈ ਅਤੇ ਇਸ ਦੇ ਨਾਲ ਸਿਹਤ ਵਿਭਾਗ ਨੇ ਮਿਲਾਵਟੀ ਭੋਜਨ ਨੂੰ ਚੈਕ ਕਰਨ ਲਈ ਪਹਿਲੀ ਮੋਬਾਇਲ ਟੈਸਟਿੰਗ ਲੈਬ ਸੇਵਾ ਦੀ ਸ਼ੁਰੂਆਤ ਵੀ ਕੀਤੀ।ਜਿਸ ਦੇ ਨਾਲ ਸੂਬੇ ਦੇ ਹਰ ਜ਼ਿਲ੍ਹੇ ਵਿਚ ਭੋਜਨ ਪਦਾਰਥਾਂ ਨੂੰ ਮੋਬਾਇਲ ਟੈਸਟਿੰਗ ਲੈਬ ਦੁਆਰਾ ਆਸਾਨੀ ਨਾਲ ਚੈਕ ਕੀਤਾ ਜਾ ਸਕੇਗਾ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦਸਿਆ ਕਿ ਭੋਜਨ ਵਿਚ ਜਹਿਰੀਲੇ ਪਦਾਰਥਾਂ ਦੀ ਮਿਲਾਵਟ ਕਰਨਾ ਇਕ ਅਪਰਾਧ ਹੈ ਜਿਸ ਨੂੰ ਪੰਜਾਬ ਸਰਕਾਰ ਦੁਆਰਾ ਮਿਲਵਾਟ ਖੋਰੀ ਵਿਰੁਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਕਾਬੂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਕੇਵਲ ਪੋਸ਼ਟਿਕ, ਸੁਰਖਿਅਤ ਅਤੇ ਸਾਫ-ਸੁਥਰਾ ਭੋਜਨ ਮੁਹਇਆ ਕਰਵਾਕੇ ਹੀ ਅਸੀਂ ਕੈਂਸਰ, ਹੈਪੇਟਾਈਟਸ ਅਤੇ ਹੋਰ ਮਾਰੂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸਿਹਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਮੁਹਿੰਮ ਨੂੰ ਯਕੀਨੀ ਤੌਰ ‘ਤੇ ਲਾਗੂ ਕਰਨ ਲਈ ਵਿਸ਼ੇਸ਼ ਟ੍ਰੇਨਿੰਗ (ਕੈਪੇਬਿਲਿਟੀ ਬਿਲਡਿੰਗ ਪ੍ਰੋਗਰਾਮ) ਦਾ ਆਯੋਜਨ ਕੀਤਾ ਗਿਆ ਹੈ।ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਸਹਾਇਕ ਫੂਡ ਕਮਿਸ਼ਨਰ, ਫੂਡ ਸੇਫਟੀ ਅਫਸਰ ਅਤੇ ਹੋਰ ਸਬੰਧਤ ਅਫਸਰਾਂ ਨੂੰ “ਫੂਡ ਸੇਫਟੀ ਸਟਾਂਡਰਡ ਅਤੇ ਰੈਗੂਲੇਸ਼ਨ ਐਕਟ 2006 ਅਤੇ 2011 ਅਧੀਨ  ਭੋਜਨ ਸੁਰਖਿਆ ਦੇ ਮਿਆਰ, ਮੈਨੇਜਮੈਂਟ ਸਿਸਟਮ ਦੇ ਤਕਨੀਕੀ ਤਥਾਂ ਬਾਰੇ ਵਿਸ਼ਾ-ਮਾਹਿਰਾਂ ਵੱਲੋਂ ਜਾਣਕਾਰੀ ਦਿਤੀ ਜਾਵੇਗੀ।ਇਸ ਪ੍ਰੋਗਰਾਮ ਅਧੀਨ ਟ੍ਰੇਨਿੰਗ ਹਾਸਲ ਕਰਨ ਤੋਂ  ਬਾਅਦ, ਅਧਿਕਾਰੀ ਸੂਬੇ ਵਿਚ ‘ਫੂਡ ਸੇਫਟੀ ਅਤੇ ਸਟਾਂਡਰਡ ਐਕਟ ਨੂੰ  ਸਮਾਨ ਮਾਪਦੰਡਾਂ ਅਤੇ ਨਿਯਮਾਂਵਲੀ ਅਨੁਸਾਰ ਸੁਚਾਰੂ ਢੰਗ ਨਾਲ ਲਾਗੂ ਕਰਨ ਸਕਣਗੇ।ਸ੍ਰੀ ਮਹਿੰਦਰਾ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਨੇ ਫੂਡ ਸੇਫਟੀ ਵਿਭਾਗ ਦੀ ਕਾਰਜਗੁਜ਼ਾਰੀ ਨੂੰ ਹੋਰ ਵਧੀਆ ਕਰਨ ਲਈ 20 ਫੂਡ ਸੇਫਟੀ ਅਫਸਰਾਂ ਦੀ ਨਿਯੁਕਤੀ ਕਰਨ ਦਾ ਵੀ ਫੈਸਲਾ ਕੀਤਾ ਹੈ।ਉਨ੍ਹਾਂ ਕਿਹਾ ਕਿ ਇਨਾਂ ਨਿਯੁਕਤੀਆਂ ਦੁਆਰਾ ਪੰਜਾਬ ਵਿਚ ਮਿਲਾਵਟਖੋਰਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਮਿਲਾਵਟ ਖੋਰਾਂ ਵਿਰੁਧ ਕਾਰਵਾਈ ਕਾਰਵਾਈ ਕਰਨ ਵਿਚ ਸਹਿਯੋਗ ਮਿਲੇਗਾ।ਉਨਾਂ ਸਬੰਧਤ ਅਫਸਰਾਂ ਨੂੰ ਆਦੇਸ਼ ਦਿਤੇ ਕਿ ਮਿਲਾਵਟਖੋਰੀ ਸਬੰਧੀ ਹਰ ਸ਼ਿਕਾਇਤ ਨੂੰ ਤਵਜੋਂ ਦੇ ਕੇ ਦੋਸ਼ੀਆਂ ਵਿਰੁਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਭੋਜਨ ਪਦਾਰਥਾਂ ਵਿਚ ਜਹਿਰੀਲੇ ਪਦਾਰਥ ਮਿਲਾਉਣ ਵਾਲਿਆਂ ਨੂੰ ਬਖਸ਼ਿਆ ਨਾ ਜਾਵੇ।ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ 10 ਸਾਲ ਵਿਚ, ਭੋਜਨ ਦੀ ਗੁਣਵਤਾ ਸਬੰਧੀ  ਵਡੇ ਪਧਰ ’ਤੇ ਗਿਰਾਵਟ ਆਈ ਹੈ ਅਤੇ 2016 ਦੌਰਾਨ ਸੂਬੇ ਵਿਚ ਭੋਜਨ ਪਦਾਰਥਾਂ ਦੇ 1458 ਨਮੂਨੇ ਫੇਲ ਪਾਏ ਗਏ ਹਨ।ਉਨ੍ਹਾਂਕਿਹਾ ਕਿ ਪਿਛਲੀ ਸਰਕਾਰ ਦੁਆਰਾ ਲਾਈਸਿਸੰਗ ਅਤੇ ਰਜਿਸਟਰੇਸ਼ਨ ਲਈ ਜਮਾਂ ਕਰਵਾਈ ਰਾਸ਼ੀ ਦੀ ਵਰਤੋਂ ਤਕ ਨਹੀਂ ਕੀਤੀ ਗਈ।ਇਸ ਮੌਕੇ ਸ਼੍ਰੀਮਤੀ ਤੇ ਅੰਜਲੀ ਭਾਵਰਾ, ਪ੍ਰਮੁਖ ਸਕਤਰ, ਸਿਹਤ ਨੇ ਕਿਹਾ ਕਿ ਸੂਬੇ ਦੇ ਲੋਕਾਂ  ਨੂੰ ਸੂਚਨਾ , ਸਿਖਿਆ ਅਤੇ ਸੰਚਾਰ ਮਾਧਿਅਮ ਦੇ ਜ਼ਰੀਏ ਮਿਲਾਵਟਖੋਰੀ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਆਨ-ਲਾਈਨ ਪੋਰਟਲ ‘ਤੇ ਸ਼ਿਕਾਇਤ ਦਰਜ ਕਰਨ ਸਬੰਧੀ ਜਾਣਕਾਰੀ ਦਿਤੀ ਜਾਵੇ।

Send this to a friend