ਮਾਰਕੀਟ ਕਮੇਟੀ ਅਮਲੋਹ ਦੇ ਸਕੱਤਰ ਵੱਜੋਂ ਜਰਨੈਲ ਸਿੰਘ ਸੇਵਕ ਨੇ ਲਿਆ ਚਾਰਜ

image ਅਮਲੋਹ, 13 ਜੁਲਾਈ (ਰਣਜੀਤ ਸਿੰਘ ਘੁੰਮਣ)- ਨਵ ਨਿਯੁਕਤ ਸੈਕਟਰੀ ਜਰਨੈਲ ਸਿੰਘ ਸੇਵਕ ਨੇ ਅੱਜ ਆਪਣਾ ਅਹੁੱਦਾ ਸੰਭਾਲਣ ਸਮੇਪੱਤਰਕਾਰਾ ਨਾਲ ਗੱਲਬਾਤ  ਕਰਦਿਆ ਕਿਹਾ  ਆੜਤੀਆ ਅਤੇ ਕਿਸਾਨਾ ਨੂੰ ਦਾਣਾ ਮੰਡੀ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਹੀ ਕਰਨਾ ਪਵੇਗਾ ਸਭ ਮਸਲੇ ਰਲ-ਮਿਲ ਕੇ ਹੱਲ ਕੀਤੇ ਜਾਣਗੇ  ਉਨ੍ਹਾਂ ਨੇ ਕਿਹਾ ਕਿ ਆਪਣੀ ਡਿਉਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਆੜਤੀਆ ਅਸ਼ੋਸੀਏਸਨ ਦੇ ਪ੍ਰਧਾਨ ਜਗਵਿੰਦਰ ਸਿੰਘ ਰਹਿਲ  ਦੀ ਅਗਵਾਈ ਵਿੱਚ ਆੜਤੀਆ ਵੱਲੋ ਸਕੱਤਰ ਜਰਨੈਲ ਸਿੰਘ ਸੇਵਕ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਅਤੇ ਮਾਰਕੀਟ ਕਮੇਟੀ  ਦੀ ਤਰੱਕੀ ਲਈ ਹਰ ਸਮੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।  ਇਸ ਮੌਕੇ ਪ੍ਰਿਥੀ ਚੰਦ ਪਾਠਕ ਪੀ.ਏ ਕਾਕਾ ਰਣਦੀਪ ਸਿੰਘ,  ਸਿੰਦਰਮੋਹਨ ਪੁਰੀ,  ਸੁਰਜੀਤ ਸਿੰਘ ਚੀਮਾ, ਲਖਵੀਰ ਲੱਖੀ, ਪਰਮਵੀਰ ਸਿੰਘ, ਰਾਕੇਸ ਸ਼ਰਮਾ  ਪ੍ਰਧਾਨ ਹਰਪ੍ਰੀਤ ਸਿੰਘ, ਬਾਬਾ ਅਜੀਤ ਸਿੰਘ, ਗੁਰਪ੍ਰੀਤ ਸਿੰਘ ਰਾਜੇਵਾਲ, ਪਲਪਿੰਦਰ ਸਿੰਘ, ਹਰਜਿੰਦਰ ਸਿੰਘ ਗਿੱਲ, ਅਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ  ਬਟਾਲੀ, ਰਾਕੇਸ ਕੁਮਾਰ ਗੋਗੀ, ਕੁਲਦੀਪ ਸਿੰਘ, ਪਰਮਜੀਤ ਪੰਮੀ,  ਕਰਨੈਲ ਸਿੰਘ ਸਮਸ਼ਪੁਰ, ਭਿੰਦਾ ਮਾਜਰੀ, ਬਲਵਿੰਦਰ ਸਿੰਘ ਘੁਕਰੀ, ਬਿੰਦਰ ਸਿੰਘ ਖਨਿਆਣ, ਰਾਜ ਸਿੰਘ ਸਤਪਾਲ ਸਿੰਘ, ਕੇਵਲ ਕ੍ਰਿਸਨ ਗਰਗ, ਗੁਰਸੇਵਕ ਸਿੰਘ ਕੋਹਲੀ, ਰਾਜਿੰਦਰ ਸਿੰਘ ਰਾਜੂ  ਤੋਂ ਇਲਾਵਾ ਵੱਡੀ ਗਿਣਤੀ ਚ ਆੜਤੀਏ ਤੇ ਕਿਸਾਨ ਹਾਜ਼ਰ ਸਨ।

Send this to a friend