ਚੀਨ ਨਾਲ ਸੀਮਾ ਵਿਵਾਦ ਸਬੰਧੀ ਸਰਬਪਾਰਟੀ ਬੈਠਕ ਅੱਜ

image ਨਵੀਂ ਦਿੱਲੀ- ਭਾਰਤ ਚੀਨ ਸਰਹੱਦੀ ਵਿਵਾਦ ਬਾਰੇ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸ਼ਾਮੀ 4 ਤੋਂ 5 ਵਜੇ ਤੱਕ ਸਰਬਪਾਰਟੀ ਬੈਠਕ ਬੁਲਾਈ ਹੈ। ਇਸ ਬੈਠਕ ਵਿੱਚ ਸਰਕਾਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਾਲਾਤਾਂ ਦੀ ਜਾਣਕਾਰੀ ਦੇਵੇਗੀ। ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਘੰਟੇ ਦੀ ਇਸ ਬੈਠਕ ਵਿੱਚ ਸਾਰੇ ਸਬੰਧਿਤ ਮੁੱਦਿਆਂ ਦੀ ਜਾਣਕਾਰੀ ਸਰਕਾਰੀ ਤੌਰ ’ਤੇ ਸਾਂਝੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਡੋਕਲਾਮ ਜਾਂ ਡੋਕਾ ਲਾ ਖੇਤਰ ਸਬੰਧੀ ਭਾਰਤ ਅਤੇ ਚੀਨ ਦਰਮਿਆਨ ਤਣਾਅ ਚੱਲ ਰਿਹਾ ਹੈ। ਇਸ ਕਾਰਨ ਦੋਵਾਂ ਦੇਸ਼ਾਂ ਦੇ ਫੌਜੀ ਇਸ ਖੇਤਰ ਵਿੱਚ ਤਾਇਨਾਤ ਹਨ। ਚੀਨ ਭਾਰਤੀ ਸੈਨਿਕ ਹਟਾਏ ਜਾਣ ਦੀ ਮੰਗ ਕਰ ਰਿਹਾ ਹੈ। ਹਾਲਾਤ ਲਗਾਤਾਰ ਗੰਭੀਰ ਬਣੇ ਹੋਏ ਹਨ।

Send this to a friend