ਤਲਵੰਡੀ ਸਾਬੋ, 12 ਜੁਲਾਈ (ਰਾਮ ਰੇਸ਼ਮ ਨਥੇਹਾ)- ਬੀਤੇ ਦਿਨੀਂ ਸੀ ਬੀ ਐਸ ਈ ਬੋਰਡ ਦਿੱਲੀ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜ਼ਿਆਂ ਵਿੱਚੋਂ ਅਕਾਲ ਅਕੈਡਮੀ ਜਗਾ ਰਾਮ ਤੀਰਥ ਵਿੱਚ ਪੜ੍ਹਦੇ ਚਸ਼ਨਪ੍ਰੀਤ ਸਿੰਘ ਪੁੱਤਰ ਬਿੱਕਰ ਸਿੰਘ ਨਥੇਹਾ ਨੇ 10 ਸੀ ਜੀ ਪੀ ਏ ਗ੍ਰੇਡ ਹਾਸਿਲ ਕਰਨ ਅਤੇ ਨਥੇਹੇ ਪਿੰਡ ਦਾ ਨਾਮ ਰੌਸ਼ਨ ਕਰਨ ਕਰਕੇ ਕੋਸ਼ਿਸ਼ ਚਾਹਲ ਚੈਰੀਟੇਬਲ ਟਰੱਸਟ ਦੇ ਸੰਚਾਲਕ ਅਤੇ ਸਾਬਕਾ ਡੀ ਆਈ ਜੀ ਸ. ਹਰਿੰਦਰ ਸਿੰਘ ਚਾਹਲ ਨੇ ਅੱਜ ਚਸ਼ਨਪ੍ਰੀਤ ਸਿੰਘ ਨੂੰ ਇੱਕੀ ਸੌ ਰੁਪਏ ਨਕਦ ਰਾਸ਼ੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਆਪਣੇ ਗ੍ਰਹਿ ਵਿਖੇ ਇਸ ਖੁਸ਼ੀ ਨੂੰ ਸਾਂਝੀ ਕਰਨ ਮੌਕੇ ਸ. ਚਾਹਲ ਨੇ ਜਿੱਥੇ ਵਧੀਆ ਨਤੀਜੇ ਦੀ ਵਧਾਈ ਦਿੱਤੀ ਉਥੇ ਚਸ਼ਨਪ੍ਰੀਤ ਦੇ ਅਕਾਲ ਅਕੈਡਮੀ ਰੀਠ ਖੇੜੀ ਵਿਖੇ ਦਾਖਲਾ ਦਿਵਾਉਣ ਵਿੱਚ ਮੱਦਦ ਕਰਨ ਦੇ ਨਾਲ ਨਾਲ ਭਵਿੱਖ ਵਿੱਚ ਵੀ ਚੰਗੇ ਨਤੀਜਿਆਂ ਦੀ ਕਾਮਨਾ ਕੀਤੀ। ਚਸ਼ਨਪ੍ਰੀਤ ਦੇ ਪਿਤਾ ਭਾਈ ਬਿੱਕਰ ਸਿੰਘ ਖਾਲਸਾ ਨੇ ਦੱਸਿਆ ਕਿ ਉਸ ਦਾ ਬੇਟਾ ਅਕਾਲ ਅਕੈਡਮੀ ਜਗਾ ਰਾਮ ਤੀਰਥ ਵਿਖੇ ਪੜ੍ਹਦਾ ਸੀ ਜਿਸ ਨੇ 10 ਸੀ ਜੀ ਪੀ ਏ ਅੰਕ ਪ੍ਰਾਪਤ ਕੀਤੇ ਹਨ। ਜਿਸ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੈ।