Skip to content
Independent perspectives. Global stories.
BREAKING

6 ਚੋਰ ਕੀਤੇ ਕਾਬੂ, ਹਜ਼ਾਰਾਂ ਰੁਪਏ ਦਾ ਸਾਮਾਨ ਬਰਾਮਦ

Share this story

image ਜਲਾਲਾਬਾਦ, 11 ਜੁਲਾਈ (ਸੰਦੀਪ ਮਹੰਤ, ਬੱਬੂ ਧਮੀਜਾ)- ਐਸ.ਐਸ.ਪੀ. ਫਾਜ਼ਿਲਕਾ ਡਾਕਟਰ ਕੇਤਨ ਬਲਿਰਾਮ ਪਾਟਿਲ ਦੀ ਅਗੁਵਾਈ ਵਿੱਚ ਪੁਲਸ ਪ੍ਰਸ਼ਾਸਨ ਵਲੋੇਂ ਬੀਤੇ ਦਿਨੀ ਹਲਕੇ ਵਿੱਚ ਵਾਪਰੀਆਂ ਚੋਰੀ ਦੀਆਂ ਘਟਨਾਵਾਂ ਦੇ ਮੱਦੇਨਜਰ ਚੋਰਾਂ ਨੂੰ ਫੜ੍ਹਣ ਲਈ ਕਾਰਵਾਈ ਤੇਜ ਕਰ ਦਿੱਤੀ ਹੈ। ਇਸੇ ਤਰ੍ਹਾਂ ਜਲਾਲਾਬਾਦ ਪੁਲਿਸ ਨੇ 2 ਵਖ ਵਖ ਮੁਕੱਦਮਿਆਂ ਵਿਚ ਲੋੜੀਂਦੇ 6 ਚੋਰਾਂ ਨੂੰ ਕਾਬੂ ਕੀਤਾ ਹੈ। ਥਾਣਾ ਸਿਟੀ ਵਿਚ ਮੀਡੀਆ ਨੂੰ ਜਾਨਕਾਰੀ ਦਿੰਦਿਆਂ ਡੀਐਸਪੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀ ਵਾਪਰੀਆਂ ਚੋਰੀ ਦੀਆਂ ਘਟਨਾਵਾਂ ਵਿੱਚ ਪੁਲਸ ਨੇ 6 ਚੋਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਕ ਮਾਮਲੇ ਵਿਚ ਕਰਨੈਲ ਸਿੰਘ ਵਾਸੀ ਅਗਰਵਾਲ ਕਾਲੋਨੀ ਜਲਾਲਾਬਾਦ, ਸਤਨਾਮ ਸਿੰਘ ਵਾਸੀ ਪਿੰਡ ਮਹਾਲਾਮ, ਗੁਰਬਚਨ ਸਿੰਘ ਵਾਸੀ ਬਸਤੀ ਭੂੰਮਨ ਸ਼ਾਹ ਨੂੰ ਗਿਰਫ਼ਤਾਰ ਕੀਤਾ ਹੈ ਜਦਕਿ ਇਹਨਾਂ ਦਾ ਇਕ ਸਾਥੀ ਸੁਖਵਿੰਦਰ ਸਿੰਘ ਵਾਸੀ ਸੰਤੋਖ ਸਿੰਘ ਵਾਲਾ ਅਜੇ ਫਰਾਰ ਹੈ। ਪੁਲਸ ਨੇ ਇਨ੍ਹਾਂ ਤੋਂ ਏ ਸੀ ਅਤੇ ਐਲ. ਈ. ਡੀ ਬਰਾਮਦ ਕੀਤੀ ਹੈ। ਦੂਜੇ ਮਾਮਲੇ ਵਿਚ ਪੁਲਸ ਨੇ ਜਸਵਿੰਦਰ ਸਿੰਘ ਵਾਸੀ ਜਲਾਲਾਬਾਦ, ਕੇਵਲ ਕ੍ਰਿਸ਼ਨ ਵਾਸੀ ਮੰਨੇ ਵਾਲਾ, ਸਤਪਾਲ ਵਾਸੀ ਸੋਹਣਾ ਸਾਂਦਰ ਨੂੰ ਗਿਰਫਤਾਰ ਕੀਤਾ ਹੈ। ਇਹਨਾਂ ਤੋਂ ਪੁਲਿਸ ਨੇ ਚੋਰੀ ਦੇ ਸਿਲੈਂਡਰ, ਜੂਸਰ, ਪਖੇ, ਇਨਵਰਟਰ ਅਤੇ ਆਰ. ਓ ਬਰਾਮਦ ਕੀਤਾ ਹੈ। ਇਹਨਾਂ ਦਾ ਵੀ ਇਕ ਸਾਥੀ ਰਾਹੁਲ ਕੁਮਾਰ ਵਾਸੀ ਜਲਾਲਾਬਾਦ ਫਰਾਰ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੁਖੀ ਗੁਰਨਾਮ ਸਿੰਘ ਨੇ ਦਸਿਆ ਕੇ ਫੜੇ ਗਏ ਚੋਰ ਗਿਰੋਹ ਤੋਂ ਹੋਰ ਵੀ ਚੋਰੀਆਂ ਦੇ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕੇ ਇਹ ਗਿਰੋਹ ਜਲਾਲਾਬਾਦ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਆਪਣਾ ਨੈਟਵਰਕ ਫੈਲਾ ਚੁੱਕਾ ਹੈ ਅਤੇ ਪੁਲਿਸ ਹੁਣ ਹਨ ਦਾ ਰਿਮਾਂਡ ਲੈ ਕੇ ਅਗੇ ਹੋਰ ਵੀ ਚੋਰੀਆਂ ਬਾਰੇ ਪਤਾ ਲਗਾਵੇਗੀ।

WRITTEN BY