Skip to content
Independent perspectives. Global stories.
BREAKING

ਸਿਖ ਸੰਗਤ ਯੂ.ਏ.ਈ-ਜਥਾ ਆਬੂ ਧਾਬੀ ਵੱਲੋਂ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਵਸ ਵਿਸ਼ਾਲ ਪ੍ਰੋਗਰਾਮ 14 ਨੂੰ

Share this story

image ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਅੱਜ ਪ੍ਰਾਰੰਭ ਹੋਣਗੇ

ਆਬੂ ਧਾਬੀ (ਯੂਏਈ), 11 ਜੁਲਾਈ- ਠਸਿਖ ਸੰਗਤ ਯੂ.ਏ.ਈ-ਜਥਾ ਆਬੂ ਧਾਬੀਠ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਨ 2002 ਤੋ ਹਰ ਸਾਲ ਅਕਾਲ ਪੁਰਖ ਜੀ  ਦੀ ਪੰਜਵੀ ਨਾਨਕ ਜੋਤਿ ਮਾਨਵਤਾ ਦੇ ਰਹਿਬਰ, ਸ਼ਾਂਤੀ  ਦੇ  ਸੋਮੇ, ਨਿਮਰਤਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚੇਤਾ ਅਤੇ ਸ਼ਹੀਦਾਂ ਦੇ ਸਿਰਤਾਜ  ਸਾਹਿਬ ਸ੍ਰੀ ਗੁਰੂ ਅਰਜਨ ਦੇਵ  ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿਤਰ ਸ਼ਹੀਦੀ ਦਿਹਾੜੇ ਨੂੰ ਅਮਨ, ਪ੍ਰੇਮ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਦੇ ਮਕਸਦ ਤਹਿਤ ਗੁਰਮਤਿ ਸਮਾਗਮ ਅਤੇ ਚਲਦੀ ਫਿਰਦੀ ਛਬੀਲ ਰਾਹੀ ਕਿਰਤੀ ਲੋਕਾਂ ਦੇ ਰਿਹਾਇਸ਼ੀ ਕੈਪਾਂ ਅਤੇ ਜੁੰਮੇ ਦੀ ਨਮਾਜ ਵਕਤ ਮਸਜਿਦਾਂ ਕੋਲ ਜਾ ਕੇ ਠੰਢੇ ਮਿਠੇ ਸ਼ਰਬਤ ਅਤੇ ਜਲ ਦੇ ਡਬੇ ਅਤੇ ਬੋਤਲਾਂ ਵਰਤਾ ਕੇ ਮਨਾਇਆ ਜਾਦਾ ਹੈ। ਇਸ ਵਾਰ ਦਾ ਪ੍ਰੋਗਰਾਮ ਮੁਸਫਾ ਸਨਈਆ ਸੈਕਟਰ ਨੰਬਰ-11 ਸ. ਹਰਜਿੰਦਰ ਸਿੰਘ ਖਾਲਸਾ ਜੀ ਦੀ ਕੰਪਨੀ ‘ਇਮੇਜ਼ ਗਰੁੱਪ’ ਸਥਿਤ  ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਵਿਖੇ ਗੁਰਦੁਆਰਾ ਸਾਹਿਬ ਦੇ ਪੁਨਰ ਪ੍ਰਾਰੰਭ ਪ੍ਰੋਗਰਾਮ ਦੇ ਨਾਲ ਹੀ 14 ਜੁਲਾਈ 2017 ਦਿਨ ਸ਼ੁਕਰਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਪ੍ਰੋਗਰਾਮ ਅਨੁਸਾਰ ਹੁੰਮ ਹੁੰਮਾ ਕੇ ਦਰਸ਼ਨ ਦੇਣ ਅਤੇ ਤਨ , ਮਨ ਅਤੇ ਧਨ ਨਾਲ ਸੇਵਾਵਾਂ ਕਮਾ ਕੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਅਤੇ ਖੁਸ਼ੀਆਂ ਪ੍ਰਾਪਤ ਕਰਨ ਲਈ ਸਨਿਮਰ ਬੇਨਤੀ ਕੀਤੀ ਹੈ। ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਸਾਹਿਬ 12 ਜੁਲਾਈ 2017 ਦਿਨ ਬੁਧਵਾਰ ਸਵੇਰੇ 9:00 ਵਜੇ ਪ੍ਰਾਰੰਭ ਹੋਣਗੇ। ਭੋਗ ਸ੍ਰੀ ਆਖੰਡ ਪਾਠ ਸਾਹਿਬ 14 ਜੁਲਾਈ 2017 ਸ਼ਕਰਵਾਰ ਨੂੰ ਸਵੇਰੇ 8:00 ਵਜੇ ਪਾਏ ਜਾਣਗੇ।•ਗੁਰਬਾਣੀ ਕੀਰਤਨ ,ਗਰਮਤਿ ਵੀਚਾਰ ਉਪਰੰਤ ਗੁਰੂ  ਕਾ ਲੰਗਰ 10:00 ਵਜੇ ਵਰਤਾਇਆ ਜਾਵੇਗਾ। ਸਿਖ ਸੰਗਤ ਨੂੰ ਗੁਰਦਆਰਾ ਸਾਹਿਬ ਲਿਆਉਣ ਅਤੇ ਵਾਪਿਸ ਛਡਣ ਲਈ  ਚਾਈਨਾਂ ਕੈਂਪ ਅਤੇ ਮਫਰਕ ਤੋ ਸਵੇਰੇ 7:00 ਵਜੇ ਬਸਾਂ ਚਲਣਗੀਆਂ। ਬਸਾਂ ਦੇ ਰੂਟ ਪ੍ਰਬੰਧ ਦੀ ਵਧੇਰੇ ਜਾਣਕਾਰੀ ਹਿੱਤ ਚਾਈਨਾਂ ਕੈਂਪ  ਵਾਸਤੇ ਭਾਈ ਮਲਕੀਤ ਸਿੰਘ ਨਾਲ ਮੋਬਾ:- 056-6024764 , 055-8406842 ਉਪਰ ਅਤੇ•ਮਫਰਕ ਵਾਸਤੇ ਭਾਈ ਅਵਤਾਰ ਸਿੰਘ ਠ ਕਾਲਾ ਨਾਲ ਮੋਬਾ:- 055-5795811 ’ਤੇ  ਸੰਪਰਕ ਕੀਤਾ ਜਾਵੇ ਜੀ।

WRITTEN BY