Skip to content
Independent perspectives. Global stories.
BREAKING

ਜਦੋਂ ਗਲਤ ਪਾਰਕਿੰਗ ਕੀਤੀ ਕਾਰ ਦੇ ਟਾਇਰਾਂ ਨੂੰ ਪੁਲਿਸ ਨੇ ਲਾਇਆ ਸ਼ਿਕੰਜਾ

Share this story

image ਬਰਨਾਲਾ, 10 ਜੁਲਾਈ (ਨਿਰਮਲ ਸਿੰਘ ਪੰਡੋਰੀ)- ਸਥਾਨਕ ਸ਼ਹਿਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਕੱਚਾ ਕਾਲਜ ਰੋਡ ’ਤੇ ਟ੍ਰੈਫ਼ਿਕ ਨਿਯਮਾਂ ਨੂੰ ਛਿੱਕੇ ਟੰਗ ’ਤੇ ਸੜਕ ਵਿਚਕਾਰ ਖੜੀ ਕੀਤੀ ਇੱਕ ਕਾਰ ਦੇ ਕਾਰਨ ਲੋਕ ¦ਮਾ ਸਮਾਂ ਕੜਕਦੀ ਧੁੱਪ ’ਚ ਟ੍ਰੈਫ਼ਿਕ ਜਾਮ ’ਚ ਫਸੇ ਰਹੇ, ਇਸੇ ਜਾਮ ’ਚ ਫਸੇ ਸਬੰਧਿਤ ਪੱਤਰਕਾਰ ਵੱਲੋਂ ਟ੍ਰੈਫ਼ਿਕ ਇੰਚਾਰਜ ਮੰਗਤ ਰਾਏ ਦੇ ਧਿਆਨ ’ਚ ਲਿਆਉਣ ’ਤੇ ਤੁਰੰਤ ਕਰਵਾਈ ਕਰਦਿਆਂ ਟ੍ਰੈਫ਼ਿਕ ਮੁਲਾਜ਼ਮਾਂ ਨੇ ਕਾਰ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰ ਦਾ ਚਲਾਨ ਕੱਟਿਆ। ਜ਼ਿਕਰਯੋਗ ਹੈ ਕਿ ਦੁਪਹਿਰ 2 ਕੁ ਵਜੇ ਸਥਾਨਕ ਕੱਚਾ ਕਾਲਜ ਰੋਡ ’ਤੇ ‘ਅਜੰਤਾ ਮਾਡਲ ਸਕੂਲ’ ਦੇ ਸਾਹਮਣੇ ਇੱਕ ਫੋਰਡ ਫਿਸਟਾ ਕਾਰ ਨੰਬਰ ਡੀ.ਐਲ. 4 ਸੀ. ਏ.ਐਫ-2232 ਸੜਕ ਦੇ ਵਿਚਕਾਰ ਖੜੀ ਕਰਕੇ ਬਾਜ਼ਾਰ ਵਿੱਚ ਆਪਣਾ ਕੰਮ ਕਰਨ ਵਿੱਚ ਐਨਾ ਮਸਰੂਫ਼ ਹੋ ਗਿਆ ਕਿ ਉਸਨੂੰ ਗਲਤ ਪਾਰਕ ਕੀਤੀ ਕਾਰ ਦੀ ਵਜ੍ਹਾ ਨਾਲ ਟ੍ਰੈਫ਼ਿਕ ਜਾਮ ਦੀਆਂ ¦ਮੀਆਂ ਲਾਈਨਾਂ ਵੀ ਧਿਆਨ ਵਿੱਚ ਨਾ ਰਹੀਆਂ।  ਕਾਰ ’ਤੇ ਲੱਗੇ ‘ਐਡਵੋਕੇਟ’ ਦੇ ਸਟਿੱਕਰ ਕਾਰਨ ਲੋਕ ਅੱਖੋ-ਸੌਖੇ ਟ੍ਰੈਫ਼ਿਕ ਜਾਮ ਵਿੱਚੋਂ ¦ਘਦੇ ਰਹੇ ਅਤੇ ਕਿਸੇ ਨੇ ਵੀ ਕਾਰ ਨੂੰ ਅੱਗੇ-ਪਿੱਛੇ ਕਰਨ ਲਈ ਨਹੀਂ ਕਿਹਾ।  ਪ੍ਰੰਤੂ ਜਦੋਂ ਇਸ ਪੱਤਰਕਾਰ ਨੇ  ਗਲਤ ਪਾਰਕ ਕੀਤੀ ਕਾਰ ਸਬੰਧੀ ਸਥਾਨਕ ਟ੍ਰੈਫ਼ਿਕ ਇੰਚਾਰਜ ਮੰਗਤ ਰਾਏ ਦੇ ਧਿਆਨ ’ਚ ਲਿਆਂਦਾ ਤਾਂ ਉਨ੍ਹਾਂ ਕਾਰਵਾਈ ਕਰਦਿਆਂ ਟ੍ਰੈਫ਼ਿਕ ਮੁਲਾਜ਼ਮਾਂ ਕਾਂਸਟੇਬਲ ਜਸਵਿੰਦਰ ਸਿੰਘ, ਕੇਸਰ ਸਿੰਘ, ਪੀਸੀਆਰ ਮੁਲਾਜ਼ਮ ਸਾਗਰ ਸਿੰਘ ਤੇ ਆਸ਼ੂ ਨੂੰ ਮੌਕੇ ਤੇ ਭੇਜਿਆ ਜਿਨ੍ਹਾਂ ਨੇ  ਕਾਰ ਨੂੰ ਵੀਲ੍ਹ ਕ¦ਪ (ਟਾਇਰ ਸ਼ਿਕੰਜਾ) ਲਗਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ, ਇਸ ਦੌਰਾਨ ਕਾਰ ਚਾਲਕ ਵੀ ਪੁੱਜ ਗਿਆ। ਜੋ ਆਉਂਦਾ ਹੀ ਮੁਲਾਜ਼ਮਾਂ ਦੀਆਂ ਮਿੰਨਤਾਂ ਕਰਦਾ ਹੋਇਆ ਗਲਤੀ ਦਾ ਅਹਿਸਾਸ ਕਰਨ ਲੱਗਾ। ਪ੍ਰੰਤੂ ਮੁਲਾਜ਼ਮਾਂ ਨੇ ਕਾਰ ਦੇ ਕਾਗ਼ਜ਼ਾਤ ਆਪਣੇ ਕਬਜ਼ੇ ’ਚ ਲੈਂਦਿਆਂ ਚਾਲਕ ਵੱਲੋਂ ਕਾਰ ਨੂੰ ਗਲਤ ਜਗ੍ਹਾ ਪਾਰਕ ਕਰਨ, ਬੀਮਾ ਤੇ ਪ੍ਰਦੂਸ਼ਣ ਦਾ ਚਲਾਨ ਕੱਟ ਕੇ ਕਾਰ ਮਾਲਕ ਦੇ ਹੱਥ ਫੜਾ ਦਿੱਤਾ। ਜਦੋਂ ਮੁਲਾਜ਼ਮਾਂ ਨੇ ਕਾਰ ਤੇ ਲੱਗੇ ‘ਐਡਵੋਕੇਟ ’ ਦੇ ਸਟਿੱਕਰ ਸਬੰਧੀ ਪੁੱਛਿਆ ਤਾਂ ਕਾਰ ਚਾਲਕ ਕੋਈ ਤਸੱਲੀਬਖ਼ਸ਼ ਜੁਆਬ ਨਾ ਸਕਿਆ ਜਿਸ ਕਰਕੇ ਮੁਲਾਜ਼ਮਾਂ ਨੇ  ਮੌਕੇ ’ਤੇ ਹੀ ਸਟਿੱਕਰ  ਉਤਾਰ ਦਿੱਤੇ। ਇਸ ਸੰਬੰਧੀ ਟ੍ਰੈਫ਼ਿਕ ਇੰਚਾਰਜ ਮੰਗਤ ਰਾਏ ਨੇ ਟ੍ਰੈਫ਼ਿਕ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼ਹਿਰ ਅੰਦਰ ਗਲਤ ਪਾਰਕਿੰਗ, ਪਟਾਕੇ ਵਜਾਉਣ, ਪ੍ਰੈਸ਼ਰ ਹਾਰਨ ਵਜਾਉਣ ਅਤੇ ਨਬਾਲਿਗਾਂ ਵੱਲੋਂ ਕਿਸੇ ਵੀ ਵਾਹਨ ਨੂੰ ਚਲਾਉਣ ’ਤੇ ਕੀਤੀ ਪਾਬੰਦੀ ਨੂੰ ਨਾ ਮੰਨਣ ਵਾਲਿਆਂ ਖਿਲਾਫ਼ ਟ੍ਰੈਫ਼ਿਕ ਨਿਯਮਾਂ ਅਨੁਸਾਰ ਸਖ਼ਤ ਕਰਵਾਈ ਕੀਤੀ ਜਾਵੇਗੀ।

WRITTEN BY