ਨਾਭਾ, 15 ਅਕਤੂਬਰ (ਗੁਰਬਖਸ਼ ਸਿੰਘ ਸੰਧੂ) ਪੰਜਾਬ ਅੰਦਰ ਯੂਥ ਕਾਂਗਰਸ ਵੱਲੋਂ ਜੋ ਅਧਿਕਾਰ ਯਾਤਰਾ ਸ਼ੁਰੂ ਕੀਤੀ ਗਈ ਹੈ ਉਹ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਅੱਜ ਨਾਭਾ ਮਿਲਣ ਪੈਲੇਸ ਵਿਖੇ ਪਹੁੰਚੀ, ਜਿੱਥੇ ਨਾਭਾ ਦੇ ਯੂਥ ਵਰਕਰ ਅਤੇ ਕਾਂਗਰਸੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਅਧਿਕਾਰ ਯਾਤਰਾ ਵਿੱਚ ਵਿਸ਼ੇਸ ਤੌਰ ਤੇ ਮਹਾਰਾਣੀ ਪ੍ਰਨੀਤ ਕੌਰ ਕੇਂਦਰੀ ਵਿਦੇਸ਼ ਰਾਜ ਮੰਤਰੀ ਪਹੁੰਚੇ। ਇਸ ਮੌਕੇ ਪੰਜਾਬ ਦੇ ਯੂਥ ਪ੍ਰਧਾਨ ਰਵਨੀਤ ਸਿੰਘ ਬਿੱਟੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਅੱਜ ਸਰਕਾਰ ਨਾਮ ਦੀ ਕੋਈ ਚੀਜ ਨਹੀਂ ਹੈ ਥਾਂ-ਥਾਂ ਤੇ ਲੁੱਟਾਂ-ਖੋਹਾਂ, ਕਤਲ ਹੋ ਰਹੇ ਹਨ। ਅੱਜ ਪੰਜਾਬ ਅੰਦਰ ਪੁਲਿਸ ਦਾ ਸਿਆਸੀਕਰਨ ਹੋ ਚੁੱਕਿਆ ਹੈ, ਜਿਸ ਕਰਕੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅੱਜ ਪੰਜਾਬ ਅੰਦਰ ਰੇਤਾ-ਬਜਰੀ ਮਾਫੀਆ ਗਿਰੋਹ ਬਣਿਆ ਹੋਇਆ ਹੈ ਅਤੇ ਟ੍ਰਾਂਸਪੋਰਟ ਦੀ ਵੀ ਕਮਾਂਡ ਕਾਨੂੰਨ ਤੋਂ ਪਰੇ ਹੋਕੇ ਅਕਾਲੀ ਜਥੇਦਾਰਾਂ ਦੇ ਹੱਥਾਂ ਵਿੱਚ ਖੇਡੀ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਨਸ਼ੇ ਵੰਡ ਕੇ ਤਕਰੀਬਨ 70% ਪੰਜਾਬ ਦੇ ਨੌਜਵਾਨ ਨਸਿਆਂ ਨਾਲ ਆਪਣੀਆਂ ਜਿੰਦਗੀਆਂ ਬਰਬਾਦ ਕਰ ਰਹੇ ਹਨ। ਪਰ ਪੰਜਾਬ ਦੀ ਸਰਕਾਰ ਨਸ਼ਾ ਰੋਕੂ ਮੁਹਿੰਮ ਚਲਾਕੇ ਸਿਆਸਤ ਖੇਡ ਰਹੀ ਹੈ। ਜਦੋ ਕਿ ਚੋਣਾਂ ਮੌਕੇ ਇਹ ਨਸ਼ੇ ਵੰਡੇ ਜਾ ਰਹੇ ਹਨ। ਅੱਜ ਪੰਜਾਬ ਅੰਦਰ ਥਾਂ-ਥਾਂ ਤੇ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ। ਇਨ੍ਹਾਂ ਠੇਕਿਆਂ ਦਾ ਖੋਲਣ ਦਾ ਕੋਈ ਸਮਾਂ ਨਿਰਧਾਰਿਤ ਨਹੀਂ ਕੀਤਾ ਹੋਇਆ ਜਦੋਂ ਕਿ ਬਾਕੀ ਦੁਕਾਨਾਂ ਦਾ ਸਮਾਂ ਨਿਰਧਾਰਿਤ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਕਮਾਂਡ ਸਾਡੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਹੈ ਅਤੇ ਇਹ ਝੂਠ ਬੋਲਣ ਦੇ ਸੁਪਰੀਮ ਮਾਸਟਰ ਹਨ। ਇਸ ਮੌਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਜੋ ਸਰਵ ਸਿੱਖਿਆ ਅਭਿਆਨ ਚਲਾਕੇ ਪੰਜਾਬ ਅੰਦਰੋਂ ਅਨਪੜ੍ਹਤਾ ਨੂੰ ਖਤਮ ਕਰਨ ਲਈ ਚਲਾਇਆ ਜਾ ਰਿਹਾ ਹੈ। ਇਸ ਦਾ ਸਾਰਾ ਖਰਚਾ ਕੇਂਦਰ ਦੀ ਸਰਕਾਰ ਦੇ ਰਹੀ ਹੈ। ਜਦੋਂ ਕਿ ਸਰਵ ਸਿੱਖਿਆ ਅਭਿਆਨ ਨੂੰ ਪੰਜਾਬ ਸਰਕਾਰ ਚਲਾਉਣ ਲਈ ਗੰਭੀਰਤਾ ਨਹੀਂ ਦਿਖਾ ਰਹੀ। ਇਸ ਪੈਸੇ ਨਾਲ ਸਕੂਲਾਂ ਦੇ ਬੱਚਿਆਂ ਨੂੰ ਸਾਇਕਲ ਦੇਕੇ ਪੰਜਾਬ ਦੀ ਜਨਤਾ ਤੋਂ ਵੋਟਾਂ ਲੈਣ ਲਈ ਬੁੱਧੂ ਬਣਾਇਆ ਜਾ ਰਿਹਾ ਹੈ ਅਤੇ 108 ਗੱਡੀ ਤੇ ਬਾਦਲ ਸਾਹਿਬ ਵੱਲੋਂ ਆਪਣੀ ਫੋਟੋ ਲਗਾਕੇ ਇੱਕ ਹੋਸ਼ੀ ਸਿਆਸਤ ਖੇਡੀ ਜਾ ਰਹੀ ਹੈ। ਹੁਣੇ ਹੀ ਸਾਡੇ ਕੇਂਦਰ ਦੇ ਹੈਲਥ ਮੰਤਰੀ ਗੁਲਾਬ ਨਬੀ ਅਜਾਦ ਨੇ ਸੰਗਰੂਰ ਦੇ ਇਲਾਕੇ ਵਿੱਚ ਕੈਂਸਰ ਦਾ ਪੀ.ਜੀ.ਆਈ. ਹੈਲਥ ਸੈਂਟਰ ਦਾ ਉਦਘਾਟਨ ਕੀਤਾ ਹੈ ਜਿਸਤੇ ਸਾਰਾ ਪੈਸਾ ਕੇਂਦਰ ਸਰਕਾਰ ਦਾ ਲੱਗੇਕਾ। ਪੰਜਾਬ ਦੀ ਸਰਕਾਰ ਫੋਕੀਆਂ ਫੜ੍ਹਾਂ ਮਾਰਕੇ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ। ਜੋ ਕਿ ਤੁਸੀਂ ਭਲੀਭਾਂਤ ਜਾਣਦੇ ਹੋ। ਇਸ ਸਮੇਂ ਸਾਧੂ ਸਿੰਘ ਧਰਮਸੋਤ ਐਮ.ਐਲ.ਏ. ਨਾਭਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਜੇ ਅਮਨ ਹੈ ਤਾਂ ਇਹ ਸਾਡੇ ਕਾਂਗਰਸ ਦੇ ਮੁੱਖ ਮੰਤਰੀ ਸਵ: ਬੇਅੰਤ ਸਿੰਘ ਦੀ ਦੇਣ ਹੈ। ਜਿਨ੍ਹਾਂ ਨੇ ਇਸਦੇ ਬਦਲੇ ਆਪਣੀ ਸ਼ਹਾਦਤ ਦੇ ਕੇ ਸ਼ਹੀਦੀ ਪਾਈ ਹੈ।ਜੋ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਫੌਕੀਆਂ ਗੱਲਾਂ ਕਰਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਨਾਭਾ ਯੂਥ ਕਾਂਗਰਸ ਦੇ ਪ੍ਰਧਾਨ ਬਨੀ ਖੈਰਾ, ਪਰਮਜੀਤ ਸਿੰਘ ਕੱਲ੍ਹਰਮਾਜਰੀ ਪ੍ਰਧਾਨ ਦਿਹਾਤੀ ਕਾਂਗਰਸ, ਪਵਨ ਕੁਮਾਰ ਗਰਗ ਪ੍ਰਧਾਨ ਸਹਿਰੀ ਕਾਂਗਰਸ ਨਾਭਾ, ਜਰਨੈਲ ਸਿੰਘ ਅਕਾਲਗੜ੍ਹ ਮੈਂਬਰ ਬਲਾਕ ਸੰਮਤੀ ਨਾਭਾ, ਜਸਜੀਤ ਸਿੰਘ ਜੱਸੀ ਮੈਂਬਰ ਬਲਾਕ ਸੰਮਤੀ, ਬਲਵਿੰਦਰ ਸਿੰਘ ਅਭੇਪੁਰ ਪ੍ਰਧਾਨ ਕਿਸਾਨ ਸੈੱਲ ਕਾਂਗਰਸ, ਜੱਸੀ ਧਾਲੀਵਾਲ, ਇਛਿਆਮਾਨ ਸਿੰਘ ਪ੍ਰਧਾਨ ਆੜ੍ਹਤੀਆ ਐਸੋਸੀਏਸਨ ਨਾਭਾ, ਭਗਵੰਤ ਸਿੰਘ ਰਾਮਗੜ੍ਹੀਆ ਪ੍ਰਧਾਨ ਵਿਸ਼ਵਕਰਮਾ ਮੰਦਿਰ ਨਾਭਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ।