ਕੋਟਕਪੂਰਾ, 7 ਜੁਲਾਈ (ਚਰਨਦਾਸ ਗਰਗ, ਸਤਨਾਮ ਸਿੰਘ)- ਨਿਸ਼ਕਾਮ ਸੇਵਾ ਸੰਮਤੀ ਰਜਿ. ਕੋਟਕਪੂਰਾ ਜੋ ਕਿ ਪਿਛਲੇ 14 ਸਾਲਾਂ ਤੋਂ ਲਗਾਤਾਰ ਇਲਾਕੇ ਦੀਆਂ ਵਿਧਵਾ ਅਤੇ ਬੇ ਸਹਾਰਾ ਔਰਤਾਂ ਨੂੰ ਰਸੋਈ ਦੀ ਜਰੂਰਤ ਦਾ ਸਾਰਾ ਸਮਾਨ ਦੇ ਕੇ ਉਨ੍ਹਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਹੁਣ ਸੰਮਤੀ ਨੇ ਸੇਵਾ ਖੇਤਰ ਵਿਚ ਵਿਸਥਾਰ ਕਰਦੇ ਹੋਏ ਜ਼ਿਲ੍ਹਾ ਸਿਵਲ ਸਰਜਨ ਫਰੀਦਕੋਟ ਡਾ. ਰਾਮ ਲਾਲ ਅਤੇ ਜਿਲ੍ਹਾ ਟੀ. ਬੀ. ਅਫਸਰ ਫਰੀਦਕੋਟ ਡਾ. ਮਨਦੀਪ ਕੌਰ ਦੀ ਪ੍ਰੇਰਨਾ ਸਦਕਾ ਜਿਲ੍ਹਾ ਫਰੀਦਕੋਟ ਦੇ 17 ਐਮ. ਡੀ. ਆਰ. ਦੇ ਮਰੀਜਾਂ ਨੂੰ ਰਾਸ਼ਨ ਲਈ ਚੁਣਿਆ ਹੈ। ਇਸੇ ਕੜੀ ਦੇ ਤਹਿਤ ਅਜ ਸਵੇਰੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਟੀ. ਬੀ. ਦੇ 11 ਮਰੀਜਾਂ ਨੂੰ ਜੁਲਾਈ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਡਾ. ਗੁਰਪ੍ਰੀਤ ਸਿੰਘ, ਡਾ. ਸਰਬਜੀਤ ਸਿੰਘ ਰੋਮਾਣਾ, ਨਿਸ਼ਕਾਮ ਸੇਵਾ ਸੰਮਤੀ ਦੇ ਸੰਸਥਾਪਕ ਪ੍ਰਧਾਨ ਅਤੇ ਜ਼ਿਲ੍ਹਾ ਟੀ. ਬੀ. ਫੋਰਮ ਫਰੀਦਕੋਟ ਦੇ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਸਰਾਂ, ਖਜਾਨਚੀ ਟੀ. ਆਰ. ਅਰੋੜਾ, ਫੋਰਮ ਦੇ ਜਨਰਲ ਸਕਤਰ ਜਗਦੀਸ਼ ਛਾਬੜਾ, ਚੰਦਰ ਅਰੋੜਾ, ਪ੍ਰਵੀਨ ਕੁਮਾਰ ਡੌਟ ਪ੍ਰੋਵਾਈਡਰ, ਰੋਸ਼ਨ ਲਾਲ ਵੀ ਹਾਜ਼ਰ ਸਨ।
ਨਿਸ਼ਕਾਮ ਸੇਵਾ ਸੰਮਤੀ ਨੇ ਟੀ.ਬੀ. ਦੇ ਮਰੀਜ਼ਾਂ ਨੂੰ ਰਾਸ਼ਨ ਵੰਡਿਆ



