ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮੁੱਖ ਮੰਤਰੀ ਦੇ ਓਐਸਡੀ ਸੋਨੂੰ ਢੇਸੀ ਵੀ ਪਹੁੰਚੇ
ਜਲੰਧਰ, 7 ਜੁਲਾਈ- ਹਸਮੁਖ ਸੁਭਾਅ ਅਤੇ ਹਰ ਕਿਸੇ ਛੋਟੇ ਵੱਡੇ ਨਾਲ ਪਿਆਰ ਨਾਲ ਬੋਲਣ ਵਾਲੇ ਅਤੇ ਹਰ ਕਿਸੇ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣ ਅਤੇ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਨ ਵਾਲੇ ਸਥਾਨਕ ਬੀਐਸਐਫ ਚੌਕ ਨੇੜੇ ਸਥਿਤ ਹੋਟਲ ਅੰਬੈਸਡਰ ਦੇ ਐਮਡੀ ਸ. ਸਿਮਰਦੀਪ ਸਿੰਘ ਅਤੇ ਪ੍ਰਾਪਰਟੀ ਕਾਰੋਬਾਰੀ ਸ. ਗੁਰਦੀਪ ਸਿੰਘ ਦੇ ਪਿਤਾ ਸ. ਇੰਦਰਮੋਹਨ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਹਿਰ ਦੀਆਂ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਅਤੇ ਵੱਡੀ ਗਿਣਤੀ ’ਚ ਸ਼ੁੱਬਚਿੰਤਕਾਂ ਨੇ ਹਾਜ਼ਰੀ ਭਰੀ। ਅਰਬਨ ਅਸਟੇਟ ਫੇਸ-1 ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ’ਚ ਸ. ਇੰਦਰਮੋਹਨ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਸਓਡੀ ਸ੍ਰੀ ਸੋਨੂੰ ਢੇਸੀ ਵੀ ਵਿਸ਼ੇਸ਼ ਰੂਪ ’ਚ ਇਸ ਦੁਖ ਦੀ ਘੜੀ ਵਿੱਚ ਪਹੁੰਚੇ। ਅੰਤਿਮ ਅਰਦਾਸ ਵਿੱਚ ਆਏ ਹੋਏ ਕਈ ਰਾਗੀ ਜੱਥਿਆਂ ਨੇ ਸ. ਇੰਦਰਮੋਹਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਕੀਰਤਨ ਅਤੇ ਅਰਦਾਸ ਕੀਤੀ। ਇਸ ਮੌਕੇ ਸ. ਮਨਜੀਤ ਸਿੰਘ ਠੁਕਰਾਲ, ਜੱਥੇਦਾਰ ਜਗਜੀਤ ਸਿੰਘ ਗਾਬਾ, ਸੰਜੇ ਮਾਰਿਯਾ, ਸ. ਬੂਟਾ ਸਿੰਘ ਸਚਦੇਵਾ, ਸ. ਸੁਖਵਿੰਦਰ ਸਿੰਘ ਬੱਗਾ, ਏ.ਕੇ. ਅਰੋੜਾ ਐਡਵੋਕੇਟ, ਧੀਰਜ ਸੇਠ ਸਮੇਤ ਸ਼ਹਿਰ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਈਆਂ।



