Skip to content
Independent perspectives. Global stories.
BREAKING

ਪਿੰਡ ਛੋਟੇ ਔਲਖ ਵਿਖੇ ਨਗਰ ਕੀਰਤਨ ਕੱਢਿਆ

Share this story

image ਕਾਦੀਆਂ, 6 ਜੁਲਾਈ (ਰਾਜੂ ਖੈਹਿਰਾ,ਅਬਦੁਲ ਸਲਾਮ ਤਾਰੀ)-ਪਿੰਡ ਛੋਟੇ ਔਲਖ ਵਿਖੇ ਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਗੁਰਦਵਾਰਾ ਗੁਫਾ ਸਾਹਿਬ  ਤੋਂ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਕਢਿਆ ਗਿਆ।ਇਸ ਮੌਕੇ ਸ੍ਰੀ ਹਰਗੋਬਿੰਦ ਸਾਹਿਬ ਕਲਬ ਔਲਖ ਵਲੋਂ ਗਤਕੇ ਦੇ ਜੋਹਰ ਦਿਖਾਏ ਗਏ।ਇਸ ਨਗਰ ਕੀਰਤਨ ਦੀ ਜਾਣਕਾਰੀ ਦਿੰਦਿਆਂ ਗੁਰਦਵਾਰਾ ਗੁਫਾ ਸਾਹਿਬ ਦੇ ਮੁਖ ਸੇਵਾ ਬਾਬਾ ਰੂੜ ਸਿੰਘ ਨੇ ਦਸਿਆ ਕਿ ਇਹ ਨਗਰ ਕੀਰਤਨ ਹਰ ਸਾਲ ਇਸੇ ਤਰ੍ਹਾਂ ਹੀ ਕਢਿਆ ਜਾਦਾ ਹੈ ਤੇ ਇਹ ਨੰਗਰ ਕੀਰਤਨ ਪਿੰਡ ਛੋਟੇ ਔਲਖ ਤੋਂ ਸੁਰੂ ਹੋਇਆ ਤੇ ਇਹ ਫੁਲੜੇ,ਵਡੇ ਔਲਖ,ਬਰਹਮਾ ਦਾ ਡੇਰਾ,ਔਲਖ ਮੌੜ,ਗੁਰਦਵਾਰਾ ਬਾਬਾ ਨੰਦਾ ਜੀ,ਅਤੇ ਅੰਤ ਗੁਰਦਵਾਰਾ ਗੁਫਾ ਸਾਹਿਬ ਵਿਖੇ ਇਸ ਦੀ ਸਮਾਤੀ ਹੋਈ ਤੇ ਅਰਦਾਸ ਉਪਰੰਤ ਗੁਰੂ ਕਾ ਲੰਗਰ ਸਗਤਾ ਨੂੰ ਛਕਾਇਆ ਗਿਆ।

WRITTEN BY