Skip to content
Independent perspectives. Global stories.
BREAKING

ਕੈਪਟਨ ਨੇ ਬਿਜਲੀ ਸਸਤੀ ਕਰਕੇ ਪੰਜਾਬ ਵਾਸੀਆਂ ਦਾ ਜਿਤਿਆ ਦਿਲ : ਧਨੌਰੀ , ਮਾਜਰੀ

Share this story

image image ਸਮਾਣਾ, 6 ਜੁਲਾਈ (ਪ੍ਰੇਮ ਵਧਵਾ, ਰਿਸ਼ਵ ਮਿਤਲ)-ਵਿਧਾਨ ਸਭਾ ਦੇ ਸੈਸਨ ਦੌਰਾਨ ਪੇਸ ਕੀਤੇ ਗਏ ਬਜਟ ਵਿਚ 5 ਏਕੜ ਤਕ ਵਾਲੇ ਕਿਸਾਨਾਂ ਦਾ ਕਰਜਾ ਮੁਆਫ ਅਤੇ ਖੁਦਕੁਸੀ ਪੀੜਤ ਪਰਿਵਾਰਾਂ ਦੀ ਮੁਕੰਮਲ ਕਰਜਾ ਮੁਆਫ ਕਰਨ ਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਐਲਾਨ ਨਾਲ ਪੰਜਾਬ ਦੇ ਸਮੁਚੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਯੂਥ ਐਡ ਸਪੋਰਟਸ ਸੈਲ ਜ਼ਿਲ੍ਹੇ ਦੇ ਚੇਅਰਮੈਨ ਗੁਰਪ੍ਰੀਤ ਮਾਜਰੀ ਅਤੇ ਵਾਈਸ ਚੇਅਰਮੈਂਨ ਯਾਦਵਿੰਦਰ ਧਨੌਰੀ ਨੇ ਕਿਹਾ ਕਿ ਕਿਸਾਨਾਂ ਦੀ ਹਿਤੈਸੀ ਅਖਵਾਉਣ ਵਾਲੀ ਬਾਦਲ ਸਰਕਾਰ ਵਲੋਂ ਆਪਣੇ ਰਾਜ ਸਮੇਂ 7 ਰੁਪਏ ਪ੍ਰਤੀ ਯੂਨਿਟ ਮਿਲਣ ਵਾਲੀ ਬਿਜਲੀ ਹੁਣ ਕਾਂਗਰਸ ਦੇ ਰਾਜ ਵਿਚ 5 ਰੁਪਏ ਯੂਨਿਟ ਮਿਲੇਗੀ ਅਤੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਸਮਾਰਟ ਫੋਨ ਅਤੇ ਨੌਕਰੀਆਂ ਦੇਣ ਦੇ ਕੀਤੇ ਹੋਏ ਵਾਅਦਿਆ ਨੂੰ ਵੀ ਜਲਦੀ ਹੀ ਪੂਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਅਗੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਲੜਕੀਆਂ ਨੂੰ ਸਾਰੀ ਪੜਾਈ ਮੁਫਤ ਦੇਣ ਦੇ ਕੀਤੇ ਫੈਸਲੇ ਨਾਲ ਪੰਜਾਬ ਦੇ ਮਧ ਵਰਗ ਦੇ ਲੋਕਾਂ ਵਿਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਅਤੇ ਪਿੰਡਾਂ ਦੀਆਂ ਸਥਾਂ ਵਿਚ ਬੈਠੇ ਲੋਕ ਇਹ ਕਹਿ ਰਹੇ ਹਨ ਨਕਿ ਭਾਈ ਬਾਦਲ ਜੋ 10 ਸਾਲਾਂ ਵਿਚ ਨਹੀ ਕਰ ਸਕਿਆ ਕੈਪਟਨ ਨੇ ਤਾਂ 3 ਮਹੀਨਿਆ ਵਿ ਕਰ ਦਿਤਾ ਹੈ ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸਥਾਂ ਵਿਚ ਬੈਠਣ ਵਾਲੇ ਸਿਆਣੇ ਬੰਦਿਆ ਦੀਆ ਗਲਾਂ ਹਮੇਸ਼ਾ ਸਚੀਆ ਹੁੰਦੀਆ ਹਨ ਇਸ ਲਈ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਨੂੰ ਕਿੰਨਾ ਪਸੰਦ ਕਰ ਰਹੇ ਹਨ

WRITTEN BY