June 20, 2026 9:58 pm

ਮੁਸ਼ੱਰਫ਼ ਵੱਲੋਂ ਲਾਲ ਮਸਜਿਦ ਮਾਮਲੇ ‘ਚ ਭੂਮਿਕਾ ਤੋਂ ਇਨਕਾਰ

ਇਸਲਾਮਾਬਾਦ, 15 ਅਕਤੂਬਰ (ਪੀ.ਟੀ.ਬਿਊਰੋ)-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਖਿਲਾਫ਼ ਇਕ ਤਾਜ਼ਾ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੇ ਤਹਿਤ ਧਾਰਮਿਕ ਬੇਅਦਬੀ ਕਾਨੂੰਨ ਤਹਿਤ ਉਨ੍ਹਾਂ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮੁਸ਼ਰੱਫ਼ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਸਾਲ 2007 ‘ਚ ਲਾਲ ਮਸਜਿਦ ‘ਤੇ ਕਾਰਵਾਈ ਲਈ ਆਦੇਸ਼ ਜਾਰੀ ਕੀਤੇ ਸਨ।
ਤਿੰਨ ਮੈਂਬਰੀ ਸਾਂਝੀ ਜਾਂਚ ਟੀਮ ਨੇ ਚੱਕ ਸ਼ਹਿਜ਼ਾਦ ਫਾਰਮ ਹਾਊਸ ‘ਚ 70 ਸਾਲਾ ਮੁਸ਼ੱਰਫ਼ ਕੋਲੋਂ ਪੁੱਛਗਿੱਛ ਕੀਤੀ। ਇਹ ਮਾਮਲਾ 2007 ‘ਚ ਮਸਜਿਦ ‘ਚ ਫ਼ੌਜੀ ਕਾਰਵਾਈ ‘ਚ ਮਾਰੇ ਗਏ ਲਾਲ ਮਸਜਿਦ ਦੇ ਉਪ-ਪ੍ਰਮੁੱਖ ਅਬਦੁੱਲ ਰਸ਼ੀਦ ਗਾਜੀ ਦੇ ਬੇਟੇ ਹਾਰੂਨ ਰਸ਼ੀਦ ਦੀ ਸ਼ਿਕਾਇਤ ‘ਤੇ ਆਬਪਾਰਾ ਪੁਲਿਸ ਨੇ ਦਰਜ ਕੀਤਾ ਸੀ। ਹਾਰੂਨ ਨੇ ਦੋਸ਼ ਲਾਇਆ ਹੈ ਕਿ ਮੁਸ਼ੱਰਫ ਨੇ ਹੀ ਫ਼ੌਜੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਜਿਸ ‘ਚ ਉਸ ਦੇ ਪਿਤਾ ਤੇ ਦਾਦੀ ਸਬੀਹਾ ਖਾਤੂਨ ਮਾਰੇ ਗਏ ਸਨ। ਸਾਬਕਾ ਰਾਸ਼ਟਰਪਤੀ ਨੇ ਜਾਂਚ ਟੀਮ ਨੂੰ ਕਿਹਾ ਕਿ ਆਪਰੇਸ਼ਨ ਕਰਨ ਦਾ ਆਦੇਸ਼ ਉਸ ਵੇਲੇ ਦੀ ਚੁਣੀ ਹੋਈ ਸਰਕਾਰ ਨੇ ਦਿੱਤਾ ਸੀ ਤੇ ਉਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।

Send this to a friend