June 20, 2026 8:32 pm

ਕੋਲਾ ਘੋਟਾਲੇ ‘ਚ ਕੁਮਾਰ ਮੰਗਲਮ ਬਿੜਲਾ ਦੇ ਖਿਲਾਫ ਵੀ ਐੱਫ. ਆਈ. ਆਰ.

ਨਵੀਂ ਦਿੱਲੀ, 15 ਅਕਜੂਬਰ (ਪੰਜਾਬ ਟਾਇਮਜ਼ ਬਿਊਰੋ)- ਕੋਲਾ ਵੰਡ ਘੋਟਾਲੇ ‘ਚ ਇੱਕ ਹੋਰ ਹਾਈ ਪ੍ਰੋਫਾਇਲ ਬਿਜਨਸਮੈਨ ‘ਤੇ ਸ਼ਿਕੰਜਾ ਕੱਸਨ ਜਾ ਰਿਹਾ ਹੈ। ਘੋਟਾਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਆਪਣੀ 14ਵੀ ਐਫਆਈਆਰ ‘ਚ ਅੱਦਿਤਿਆ ਬਿੜਲਾ ਗਰੁਪ ਦੇ ਚੇਅਰਮੈਨ ਕੁਮਾਰ ਮੰਗਲਮ ਬਿੜਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਸੀਬੀਆਈ ਨੇ ਬਿੜਲਾ ਦੇ ਇਲਾਵਾ ਨਾਲਕੋ, ਹਿੰਡਾਲਕੋ ਤੇ ਸਾਬਕਾ ਕੋਲਾ ਸਕੱਤਰ ਪੀ. ਸੀ ਪਰਖ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਸਾਰਿਆਂ ‘ਤੇ ਧੋਖਾਧੜੀ, ਜਾਲਸਾਜੀ ਤੇ ਝੂਠੀ ਵਿੱਤੀ ਜਾਣਕਾਰੀ ਦੇਣ ਦਾ ਇਲਜ਼ਾਮ ਲਗਾਇਆ ਗਿਆ ਹੈ। ਕੋਲਾ ਘੋਟਾਲੇ ‘ਚ ਸੀਬੀਆਈ ਦਿੱਲੀ, ਕੋਲਕਾਤਾ, ਭੁਵਨੇਸ਼ਵਰ ਤੇ ਮੁੰਬਈ ‘ਚ ਜਾਂਚ ਮੁਹਿੰਮ ਚਲਾ ਰਹੀ ਹੈ।

Send this to a friend