ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਕਣਕ ਲੋਡਿੰਗ ਨੂੰ ਲੈ ਕੇ ਪੁਲਿਸ ’ਤੇ ਲੇਬਰ ਵਿਚਕਾਰ ਹੋਈ ਝੜਪ

image ਬਰਨਾਲਾ, 4 ਜੁਲਾਈ (ਨਿਰਮਲ ਸਿੰਘ ਪੰਡੋਰੀ)- ਸਥਾਨਕ ਰੇਲਵੇ ਸਟੇਸ਼ਨ ਤੇ ਕਣਕ ਦੀ ਲੋਡਿੰਗ ਨੂੰ ਲੈਕੇ ਦੋ ਧਿਰਾਂ ਵਿੱਚ ਉਸ ਵੇਲੇ ਵਿਵਾਦ ਛਿੜ ਗਿਆ ਜਦੋਂ ਲੋਡਿੰਗ ਦਾ ਟੈਂਡਰ ਲੈ ਚੁੱਕੇ ਠੇਕੇਦਾਰ ਅੰਗਰੇਜ ਸਿੰਘ ਨੇ ਆਪਣੀ ਲੇਬਰ ਲਗਾਕੇ ਕਣਕ ਦੀ ਮਾਲ ਗੱਡੀ ਵਿਚ ਲੋਡਿੰਗ ਸ਼ੁਰੂ ਕਰ ਦਿੱਤੀ। ਦੂਸਰੇ ਪਾਸੇ ਠੇਕੇਦਾਰ ਅੰਗਰੇਜ ਸਿੰਘ ਦੀ ਲੇਬਰ ਦਾ ਫੂਡ ਐਂਡ ਅਲਾਇਡ ਲੋਡਿੰਗ ਅਨਲੋਡਿੰਗ ਮਜਦੂਰ ਯੂਨੀਅਨ ਨੇ ਪ੍ਰਧਾਨ ਲਛਮਣ ਸਿੰਘ ਤੇ ਬਲੌਰ ਸਿੰਘ ਦੀ ਅਗਵਾਈ ਵਿੱਚ ਵਿਰੋਧ ਸ਼ੁਰੁ ਕਰ ਦਿੱਤਾ। ਦੋਵਾ ਧਿਰਾਂ ਵਿੱਚ ਪੈਦਾ ਹੋਏ ਤਣਾਅ ਨੂੰ ਦੇਖਦੇ ਹੋਏ ਸਥਾਨਕ ਰੇਲਵੇ ਸਟੇਸ਼ਨ ਪੁਲਿਸ ਛਾਓਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਪੁਲਿਸ ਦੀ ਅਗਵਾਈ ਡੀਐਸਪੀ ਰਾਜੇਸ਼ ਛਿੱਬਰ ਤੇ ਐਸਐਚਓ ਸਿਟੀ ਅਸੋਕ ਕੁਮਾਰ ਤੇ ਐਸਐਚਓ ਸਦਰ ਗੋਰਵਵੰਸ਼ ਕਰ ਰਹੇ ਸਨ। ਜਿਓ ਹੀ ਠੇਕੇਦਾਰ ਅੰਗਰੇਜ ਸਿੰਘ ਦੀ ਲੇਬਰ ਨੇ ਲੋਡਿੰਗ ਦਾ ਕੰਮ ਸ਼ੁਰੂ ਕੀਤਾ ਤਾਂ ਫੂਡ ਐਂਡ ਅਲਾਇਡ ਲੋਡਿੰਗ ਅਨਲੋਡਿੰਗ ਮਜਦੂਰ ਯੂਨੀਅਨ ਨੇ ਪੁਲਿਸ ਨਾਂਕਾਬੰਦੀ ਤੋੜਦੇ ਹੋਏ ਠੇਕੇਦਾਰ ਦੀ ਲੇਬਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾ ਯੂਨੀਅਨ ਦੀ ਪੁਲਿਸ ਨਾਲ ਝੜੱਪ ਹੋ ਗਈ। ਕਈ ਮਜਦੂਰਾਂ ਨੇ ਇੱਟਾਂ ਵੱਡੇ ਵਰਸਾਓਣੇ ਸੁਰੂ ਕਰ ਦਿੱਤੇ ਨਤੀਜੇ ਵਜੌ ਪੁਲਿਸ ਮੁਲਾਜਮ ਜਸਵਿੰਦਰਸਿੰਘ ਜ਼ਖਮੀ ਹੋ ਗਿਆ, ਜਿਸ ਕਾਰਣ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਤੇ ਇੱਕ ਦਰਜਨ ਦੇ ਕਰੀਬ ਮਜਦੂਰਾਂ ਨੂੰ ਆਪਣੀਹਿਰਾਸਤ ਵਿਚ ਲੈ ਲਿਆ। ਅਲਾਇਡ ਲੋਡਿੰਗ ਅਨਲੋਡਿੰਗ ਮਜਦੂਰ ਯੂਨੀਅਨ ਨੇ ਪ੍ਰਧਾਨ ਲਛਮਣਸਿੰਘ ਤੇ ਬਲੌਰ ਸਿੰਘ ਨੇ ਦੋਸ਼ ਲਗਾਇਆ ਕਿ ਠੇਕੇਦਾਰ ਅੰਗਰੇਜ ਸਿੰਘ ਸਥਾਨਕ ਪੁਲਿਸ ਨਾਲ ਮਿਲਕੇ ਉਨਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਤੇ ਪੁਲਿਸ ਨੇ ਉਨਾਂ ਦੀ ਯੂਨੀਅਨ ਦੇ ਮਜਦੂਰਾਂ ਉਪਰ ਅੰਨਾ ਤਸ਼ੱਦਦ ਕੀਤਾ ਹੈ ਤੇ ਕਈ ਨੂੰ ਪਕੜਕੇ ਥਾਣੇ ਡੱਕ ਦਿੱਤਾ ਹੈ ,ਜਦ ਕਿ ਉਹ 30=35 ਸਾਲਾ ਤੋ ਰੇਲਵੇ ਸਟੇਸ਼ਨ ਤੇ ਲੋਡਿੰਗ ਅਨਲੋਡਿੰਗ ਦਾ ਕੰਮ ਕਰ ਰਹੇ ਹਨ। ਦੂਸਰੇ ਪਾਸੇ ਠੇਕੇਦਾਰ ਅੰਗਰੇਜ ਸਿੰਘ ਨੇ ਕਿਹਾ ਕਿ ਲੋਡਿੰਗ ਦਾ ਟੈਂਡਰ ਉਸਦੇ ਨਾਂਅ ਨਿਕਲਿਆ ਹੈ। ਇਸ ਲਈ ਉਹ ਆਪਣੀ ਲੇਬਰ ਲਗਾਕੇ ਲੋਡਿੰਗ ਦਾ ਕੰਮ ਕਰ ਰਿਹਾ ਹੈ ਅਤੇ  ਫੂਡ ਐਂਡ ਅਲਾਇਡ ਲੋਡਿੰਗ ਅਨਲੋਡਿੰਗ ਮਜਦੂਰ ਯੂਨੀਅਨ ਉਸਦੇ ਕੰਮ ਚ ਰੁਕਵਟ ਪੈਦਾ ਕਰ ਰਹੀ ਹੈ।

Send this to a friend