ਪਿੰਡ ਹਬੀਬ ਵਾਲਾ ਦੇ ਲੋਕ ਸੜਕ ਉਸਾਰੀ ਲਈ ਸਰਕਾਰ ਖਿਲਾਫ ਖੋਹਲ੍ਹਣਗੇ ਮੋਰਚਾ

image ਫਿਰੋਜ਼ਪੁਰ, 4 ਜੁਲਾਈ  (ਮਨੋਹਰ ਲਾਲ)- ਪਿੰਡ ਹਬੀਬ  ਵਾਲੇ ਦੇ ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜ਼ਬੂਜ ਹਨ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਹਬੀਬ ਵਾਲਾ ਦੀ ਸੜਕ ਨਾ ਬਣੀ ਤਾਂ ਅਸੀ ਮਜ਼ਬੂਰ ਹੋ ਕੇ ਡੀਸੀ ਦਫਤਰ ਦੇ ਸਾਹਮਣੇ ਧਰਨਾ ਦੇਣ ਲਈ ਮਜ਼ਬੂਰ ਹੋਵਾਂਗੇ। ਪਿੰਡ ਵਾਸੀ ਖਜਾਨ ਸਿੰਘ ਪੁੱਤਰ ਸਰਦਾਰ ਸਿੰਘ, ਨਿਰੰਜਨ ਸਿੰਘ ਪੁੱਤਰ ਜਗਤਾਰ ਸਿੰਘ, ਚਿਮਨ ਸਿੰਘ, ਦਰਸ਼ਨ ਸਿੰਘ, ਜੱਸਾ ਸਿੰਘ ਬਲਦੇਵ ਸਿੰਘ, ਡਾ. ਕਾਲਾ ਸਿੰਘ, ਮੱਖਣ ਸਿੰਘ, ਲਟਕਨ ਸਿੰਘ, ਮੱਲਾਂ ਸਿੰਘ, ਗੁਰਮੇਜ ਸਿੰਘ, ਬਾਬਾ ਮੰਗਤ ਸਿੰਘ ਜਿਨਾਂ ਦੇ ਘਰ ਫਿਰਨੀ ਤੇ ਸੜਕ ਓਪਰ ਹਨ ਨੇ ਦੱਸਿਆ ਕਿ ਇਹ ਸੜਕ ਪਿੰਡ ਦੇ ਘਰਾਂ ਤੋ ਕਾਫੀ ਨੀਵੀ ਹੈ ਅਤੇ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਸਾਰਾ ਪਾਣੀ ਉਥੇ ਖੜਾ ਹੋ ਜਾਂਦਾ ਹੈ ਅਤੇ ਗੰਦਗੀ ਦਾ ਰੂਪ ਧਾਰ ਲੈਦਾ ਹੈ। ਇਸ ਸਬੰਧ ਵਿਚ ਅਸੀ ਬਾਦਲ ਸਰਕਾਰ ਵੇਲੇ ਹਰ ਵਾਰੀ ਸਾਬਕਾ ਹਲਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੂੰ ਵੀ ਕਈ ਵਾਰ ਮਿਲ ਚੁਕੇ ਹਨ ਪਰ ਸਾਡੀ ਕੋਈ ਸੁਣਵਾਈ ਨਹੀ ਹੋਈ ਅਤੇ ਕਈ ਵਾਰ ਅਸੀ ਪਿੰਡ ਦੇ ਸਰਪੰਚ ਚਰਨ ਸਿੰਘ ਨੂੰ ਮੌਕਾ ਵਿਖਾ ਚੁੱਕੇ ਹਾਂ। ਪਿੰਡ ਹਬੀਬ ਵਾਲੇ ਦਾ ਸਰਪੰਚ ਕਹਿੰਦਾ ਹੈ ਕਿ ਇਹ ਸੜਕ ਪੀ ਡਬਲਯੂ ਡੀ ਮਹਿਕਮੇ ਦੇ ਅਧੀਨ ਹੈ ਅਤੇ ਇਸ ਸੜਕ ਨੂੰ ਸਰਕਾਰ ਨੇ ਬਣਾਉਣਾ ਹੈ ਜਦੋਕਿ ਪਿੰਡ ਜਲਾਲਵਾਲੇ ਦਾ ਇਸ ਸੜਕ ਦਾ ਰਕਬਾ ਹੈ ਉਸ ਨੂੰ ਪਿੰਡ ਜਲਾਲ ਵਾਲੇ ਦੇ ਸਰਪੰਚ ਨੇ ਇੰਟਰ ਲੋਕ ਟਾੲਲਾਂ ਲਾ ਕੇ ਬਣਾ ਦਿੱਤਾ ਹੈ। ਪਿੰਡ ਵਾਸੀਆ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਸਾਨੂੰ ਇਸ ਬਾਰੇ ਸਪੱਸ਼ਟੀਕਰਨ ਦਿੱਤਾ ਜਾਵੇ ਕਿ ਇਹ ਸੜਕ ਪੀ ਡਬਲਯੂ ਡੀ ਦੇ ਅੰਡਰ ਹੈ ਜਾਂ ਪੰਚਾਇਤ ਦੇ ਅੰਡਰ ਹੈ ਤਾਂ ਇਸ ਸੜਕ ਜੋ ਕਿ ਜਲਾਲ ਵਾਲੇ ਰਕਬੇ ਵਿਚ ਹੈ ਉਸ ਨੂੰ ਪਿੰਡ ਜਲਾਲ ਵਾਲੇ ਦੇ ਸਰਪੰਚ ਨੇ ਕਿਵੇ ਬਣਾ ਦਿੱਤਾ ਜਦਕਿ ਇਸ ਸੜਕ ਦੇ ਨਾਲ ਨਾਲ ਨਾਲੀਆ ਬਣੀਆਂ ਹੋਈਆ ਹਨ ਉਹ ਪਿੰਡ ਦੇ ਸਰਪੰਚ ਨੇ ਕਿਵੇ ਬਣਾ ਦਿਤੀਆ ਅਸੀ ਸਮੂਹ ਪਿੰਡ ਹਬੀਬ ਵਾਲਾ ਦੇ ਨਿਵਾਸੀ ਮੰਗ ਕਰਦੇ ਹਾਂ ਕਿ ਇਸ ਸੜਕ ਨੂੰ ਜਲਦੀ ਤੋ ਜਲਦੀ ਬਣਵਾਈ ਜਾਵੇ ਭਾਵੇ ਕਿਸੇ ਦੇ ਅੰਡਰ ਹੋਵੇ। ਪੀ ਡਬਲਯੂ ਡੀ ਜਾਂ ਪੰਚਾਇਤ ਦੇ ਅੰਡਰ ਜੇਕਰ ਇਹ ਸੜਕ ਜਲਦੀ ਨਾ ਬਣਾਈ ਗਈ ਤਾਂ ਅਸੀ ਮਜ਼ਬੂਰ ਹੋ ਕੇ ਸਰਕਾਰ ਖਿਲਾਫ ਮੋਰਚਾ ਖੋਲਾਗੇ ਅਤੇ ਡੀਸੀ ਫਿਰੋਜ਼ਪੁਰ ਦੇ ਦਫਤਰ ਸਾਹਮਣੇ ਧਰਨਾ ਦੇਣ ਲਈ ਮਜ਼ਬੂਰ ਹੋਵਾਂਗੇ।

Send this to a friend