ਫਗਵਾੜਾ, 4 ਜੁਲਾਈ (ਪਰਵਿੰਦਰ ਜੀਤ ਸਿੰਘ)- ਫਗਵਾੜਾ ਦੇ ਨਵਨਿਯੁਕਤ ਐਸਪੀ ਪਰਮਿੰਦਰ ਸਿੰਘ ਭੰਡਾਲ ਅਤੇ ਏਐਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਸਹਾਇਕ ਪੁਲਿਸ ਕਪਤਾਨ ਸਬ ਡਵੀਜ਼ਨ ਫਗਵਾੜਾ ਦੀਆਂ ਨਸ਼ੇ ਵਿਰੋਧੀ ਚਲਾਈ ਮੁਹਿੰਮ ਦੇ ਤਹਿਤ ਮੁਖ ਥਾਣਾ ਅਫਸਰ ਸਤਨਾਮਪੁਰਾਂ ਭਾਰਤ ਮਸੀਹ ਲਧੜ ਦੀ ਅਗਵਾਈ ਹੇਠ ਥਾਣਾ ਸਤਨਾਮਪੁਰਾਂ ਦੀ ਪੁਲਿਸ ਪਾਰਟੀ ਐਸਆਈ ਸਰਬਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਨੇ ਟੀ ਪੁਆਇੰਟ ਪੁਰਾਣੀ ਚੂੰਗੀ ਨਕੋਦਰ ਰੋਡ ਹਦੀਆਬਾਦ ਵਿਖੇ ਕੀਤੀ ਨਾਕਾਬੰਦੀ ਦੌਰਾਨ 30 ਕਿਲੋ ਚੂਰਾਪੋਸਤ ਸਮੇਤ ਟਰਕ ਡਰਾਈਵਰ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਮਾਮਲੇ ਸਬੰਧੀ ਥਾਣਾ ਸਤਨਾਮਪੁਰਾਂ ਵਿਖੇ ਮੁਖ ਥਾਣਾ ਅਫਸਰ ਭਾਰਤ ਮਸੀਹ ਲਧੜ ਦੀ ਅਗਵਾਈ ਹੇਠ ਕੀਤੀ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ, ਐਸਆਈ ਸਰਬਜੀਤ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਨਾਲ ਪੁਰਾਣੀ ਚੂੰਗੀ ਨਕੋਦਰ ਰੋਡ ਹਦੀਆਬਾਦ ਵਿਖੇ ਰੋਜਾਨਾਂ ਦੀ ਤਰਾਂ ਵਾਹਨ ਚੈਕਿੰਗ ਤਹਿਤ ਇਕ ਟਰਕ ਨੰਬਰ ਪੀਬੀ 08 ਏਈ 0292 ਏਕਤਾ ਰਿਸੋਰਟ ਵਲੋ ਆਉਂਦੇ ਨੂੰ ਰੋਕ ਕੇ ਡਰਾਈਵਰ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣੀ ਪਛਾਣ ਰਾਮ ਸੁਨੀਲ ਉਰਫ ਭੰਗੜਾ ਪੁਤਰ ਮਹਿੰਦਰ ਵਾਸੀ ਨੇੜੇ ਐਸਐਸਕੇ ਫੈਕਟਰੀ ਜਗੂ ਸ਼ਾਹ ਦਾ ਡੇਰਾ ਥਾਣਾ ਸਿਟੀ ਕਪੂਰਥਲਾ ਦਸਿਆ, ਟਰਕ ਦੀ ਤਲਾਸ਼ੀ ਦੌਰਾਨ ਝੋਨੇ ਦੀ ਪਰਾਲੀ ਥਲਿਓ ਇਕ ਪਲਾਸਟਿਕ ਦੇ ਥੈਲੇ ਵਿਚੋਂ ਤੀਹ ਕਿਲੋ ਚੂਰਾਪੋਸਤ ਬਰਾਮਦ ਹੋਏ। ਜਿਸ ਦੇ ਖਿਲਾਫ ਨਸ਼ਾ ਵਿਰੋਧੀ ਐਕਟ ਦੇ ਤਹਿਤ ਥਾਣਾ ਸਤਨਾਮਪੁਰਾਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਕਤ ਟਰਕ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ।