ਲੋਕਾਂ ਨੂੰ ਡਰਾ ਧਮਕਾਕੇ ਬਲੈਕਮੇਲ ਕਰਨ ਵਾਲੇ 7 ਦੋਸ਼ੀਆਂ ਉਤੇ ਪਰਚਾ-ਇੱਕ ਫਰਾਰ

image ਜਲਾਲਾਬਾਦ, 4 ਜੁਲਾਈ (ਸੰਦੀਪ ਮਹੰਤ, ਬੱਬੂ ਧਮੀਜਾ)- ਆਮ ਲੋਕਾਂ ਨੂੰ ਘਰ ਬੁਲਾ ਕੇ ਔਰਤਾਂ ਦੇ ਸਹਾਰੇ ਰੇਪ ਜਿਹੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਨ ਵਾਲੇ ਵੱਡੇ ਗਿਰੋਹ ਨੂੰ ਫੜ੍ਹਣ ਵਿੱਚ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਇਸ ਮਾਮਲੇ ਵਿੱਚ 7 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਦਕਿ ਇੱਕ ਫਰਾਰ ਦੱਸਿਆ ਜਾ ਰਿਹਾ ਹੈ। ਜਾਨਕਾਰੀ ਅਨੁਸਾਰ ਔਰਤਾਂ ਦੇ ਸਹਾਰੇ ਲੋਕਾਂ ਨੂੰ ਆਪਣੇ ਕੰਮ-ਕਾਜ ਕਰਵਾਉਣ ਲਈ ਆਪਣੇ ਘਰ ਬੁਲਾਇਆ ਜਾਂਦਾ ਸੀ ਅਤੇ ਉਸ ਤੋਂ ਬਾਅਦ ਕਪੜੇ ਫਾੜ ਕੇ ਜਾਂ ਹੋਰ ਤਰ੍ਹਾਂ ਦਾ ਡ੍ਰਾਮਾ ਕਰਕੇ ਮੂਵੀ ਬਣਾਈ ਜਾਂਦੀ ਸੀ ਅਤੇ ਬਾਅਦ ਵਿੱਚ ਬਲੈਕਮੇਲ ਕਰਨ ਦੀ ਏਵਜ਼ ਵਿੱਚ ਲੱਖਾਂ ਰੁਪਏ ਠੱਗ ਲਏ ਜਾਂਦੇ ਸਨ ਅਤੇ ਭੋਲੇ-ਭਾਲੇ ਆਦਮੀ ਆਪਣੀ ਬਦਨਾਮੀ ਤੋਂ ਡਰਦੇ ਹੋਏ ਇਹ ਕੁੱਝ ਦੱਸਣ ਕਤਰਾਉਂਦੇ ਸਨ ਕਿ ਉਨ੍ਹਾਂ ਨਾਲ ਕੀ ਵਾਪਰਿਆ ਹੈ। ਇਸੇ ਤਰ੍ਹਾਂ ਹੀ ਅੱਤਵਾਦ ਵਿਰੋਧੀ ਫਰੰਟ ਦੇ ਮੈਂਬਰ ਨੂੰ ਇਸ ਸਾਜਿਸ਼ ਦਾ ਸ਼ਿਕਾਰ ਬਣਾਇਆ ਗਿਆ। ਜਾਂਚ ਅਧਿਕਾਰੀ ਐਸਆਈ ਪਰਮੀਲਾ ਰਾਣੀ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰਦੇਵ ਸਿੰਘ  ਪੁਤਰ ਫੁੰਮਨ ਸਿੰਘ,  ਸ਼ਿਮਲਾ ਰਾਣੀ ਪਤਨੀ ਹਰਦੇਵ ਸਿੰਘ,  ਨਿਰਮਲਾ ਰਾਣੀ ਪੁਤਰੀ ਹਰਦੇਵ ਸਿੰਘ  ਵਾਸੀ ਮਛਰ ਕਲੋਨੀ ਜਲਾਲਾਬਾਦ,  ਸੁਖਵਿੰਦਰ ਕੌਰ ਉਰਫ ਪਾਇਲ  ਪਤਨੀ ਚੰਦ ਸਿੰਘ,  ਗੁਡੋ ਰਾਣੀ ਪਤਨੀ ਬਲਵੀਰ ਸਿੰਘ  ਵਾਸੀ ਲਲਾ ਬਸਤੀ ਜਲਾਲਾਬਾਦ,  ਪਰਮਜੀਤ ਕੌਰ ਉਰਫ ਪੰਮੀ ਪਤਨੀ ਹਰਭਜਨ ਲਾਲ ਅਤੇ  ਸੁਰਿੰਦਰ ਮਕੜ ਆਪਣੇ ਘਰ ਮਛਰ ਕਲੋਨੀ ਵਿਚ ਭੋਲੇ-ਭਾਲੇ ਤੇ ਪਤਵੰਤੇ ਲੋਕਾਂ ਨੂੰ ਚਾਹ – ਪਾਣੀ ਦਾ ਬਹਾਨਾ ਬਣਾਕੇ ਬਿਠਾ ਲੈਂਦੇ ਹਨ ਅਤੇ ਘਰ ਦੀ ਔਰਤਾਂ ਆਪਣੇ ਕਪੜੇ ਫਾੜ ਕੇ ਮੋਬਾਇਲ ਉਤੇ ਇਤਰਾਜਯੋਗ ਮੂਵੀਆਂ ਬਣਾ ਲੈਂਦੇ ਹਨ ਅਤੇ ਡਰਾ ਧਮਕਾਕਰ ਉਨ੍ਹਾਂ ’ਤੇ ਰੇਪ ਦਾ ਇਲਜਾਮ ਲਗਾ ਦੇਣ ਦਾ ਡਰ ਬਣਾਕੇ ਭਾਰੀ ਰਕਮ ਵਸੂਲਦੇ ਹਨ ।  ਪੁਲਿਸ ਨੇ ਉਕਤ ਸਾਰੇ ਦੋਸ਼ੀਆਂ ਉਤੇ ਧਾਰਾ 420 ,  384 ,  388 ,  389 ਅਤੇ 120ਬੀ  ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।

Send this to a friend