ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਪ੍ਰਾਪਤੀ ਲਈ ਸਟਾਫ ਮੈਬਰਾਂ ਤੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਜਲੰਧਰ, 3 ਜੁਲਾਈ- ਆਈ ਆਈ ਟੀ ਦਿੱਲੀ ਵਿਖੇ ਡਾਇਲਾਗ ਇੰਡੀਆ ਮੈਗੇਜ਼ੀਨ ਵਲੌ ਆਈ ਆਈ ਟੀ ਦਿੱਲੀ ਅਤੇ ਆਲ ਇੰਡੀਆ ਕਾਊੂਸੇਲ ਆਫ ਟੈਕਨੀਕਲ ਐਜੁਕੇਸ਼ਨ ਦੇ ਸਹਿਯੋਗ ਨਾਲ ਡਾਇਲਾਗ ਇੰਡੀਆ ਕਨਕਲੇਵ ਮਨਾਈ ਗਈ, ਜਿਸ ਵਿੱਚ ਹਿੰਦੋਸਤਾਨ ਦੇ ਪ੍ਰਮੁੱਖ-ਕਾਲਜ ਸ਼ਾਮਿਲ ਹੋਏ, ਜਿਨ੍ਹਾਂ ਨੇ ਆਪਣੇ ਬਣਾਏ ਹੋਏ ਇਨੋਵੇਟਿਵ ਪ੍ਰੋਜੈਕਟਾਂ ਦੀ ਪ੍ਰਦਰਸਨੀ ਲਗਾਈ। ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਦੱਸਿਆ ਕਿ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਇਸ ਪ੍ਰਦਰਸ਼ਨੀ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੇ ਕਾਲਜ ਦੇ ਚਾਰ ਪ੍ਰੋਜੈਕਟ ਇਸ ਵਿੱਚ ਸ਼ਾਮਿਲ ਕੀਤੇ। ਜਿੱਥੇ ਚੋਟੀ ਦੇ ਆਈ ਆਈ ਟੀ, ਇੰਜੀਨੀਅਰਿੰਗ ਕਾਲਜ ਤੇ ਮੈਡੀਕਲ ਕਾਲਜ ਇਸ ਵਿੱਚ ਸ਼ਾਮਿਲ ਹੋਏ, ਉਥੇ ਸਮੁੱਚੇ ਭਾਰਤ ਵਿੱਚੋਂ ਸ਼ਾਮਿਲ ਹੋਣ ਵਾਲਾ ਮੇਹਰ ਚੰਦ ਪੋਲੀਟੈਕਨਿਕ ਇੱਕੋ ਇੱਕ ਬਹੁਤਕਨੀਕੀ ਕਾਲਜ ਸੀ। ਆਈ ਆਈ ਟੀ ਦਿੱਲੀ ਦੇ ਸੰਯੋਜਕਾਂ ਵੱਲੋਂ ਇਸ ਮੋਕੇਂ ਮੇਹਰ ਚੰਦ ਪੋਲੀਟੈਕਨਿਕ ਨੂੰ ਇਕ ਟ੍ਰਾਫੀ ਤੇ ਸਰਟੀਫੀਕੇਟ ਦਿੱਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਸ੍ਰੀ ਰਾਜੇਸ਼ ਕੁਮਾਰ , ਸ੍ਰੀ ਅਰਵਿਂਦ ਦੱਤਾ, ਸ੍ਰੀ ਵਿਸ਼ਾਲ ਕੁਮਾਰ ਅਤੇ ਸ੍ਰੀ ਰਾਕੇਸ਼ ਗਗਨੇਜਾ ਨੇ ਭਾਗ ਲਿਆ। ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਇਹਨਾਂ ਸਟਾਫ ਮੈਬਰਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਸਨਮਾਨਿਤ ਕੀਤਾ। ਇਸ ਮੋਕੇ ਸ੍ਰੀ ਕਸ਼ਮੀਰ ਕੁਮਾਰ , ਸ੍ਰੀ ਪ੍ਰਿੰਸ ਮਦਾਨ , ਸ੍ਰੀ ਗੋਰਵ ਸ਼ਰਮਾ ਵੀ ਸ਼ਾਮਿਲ ਹੋਏ।