June 14, 2026 2:50 am

ਮੰਦੀ ਦੇ ਚੱਲਦਿਆਂ ਕਰਜ਼ਈ ਪ੍ਰਾਪਰਟੀ ਡੀਲਰ ਕਰੋੜਾਂ ਦੀ ਠੱਗੀ ਮਾਰ ਹੋਇਆ ਫਰਾਰ

ਸ਼ਹੀਦ ਭਗਤ ਸਿੰਘ ਨਗਰ, 14 ਅਕਤੂਬਰ (ਸਨਪ੍ਰੀਤ ਮਾਂਗਟ) ਸ਼ਹਿਰ ਵਿੱਚ ਪ੍ਰਾਪਰਟੀ ਦਾ ਚੰਗਾ ਕਾਰੋਬਾਰ ਕਰ ਚੰਗਾਂ ਨਾਂਅ ਕਮਾਉਣ ਵਾਲਾ ਇਕ ਪ੍ਰਾਪਰਟੀ ਡੀਲਰ ਕਾਰੋਬਾਰ ਵਿੱਚ ਖੜੋਤ ਆਉਣ ਕਰਕੇ ਕਈ ਕਿਸਾਨ ਪਰਿਵਾਰਾਂ ਤੇ ਸ਼ਹਿਰਹ ਵਾਸੀਆਂ ਦੇ ਪਲਾਟ ਵੇਚਣ ਦੇ ਨਾਂ ‘ਤੇ ਕਰੋੜਾਂ ਦੀ ਠੱਗੀ ਮਾਰ ਕੇ ਪਰਿਵਾਰ ਸਣੇ ਗਾਇਬ ਹੋ ਗਿਆ ਹੈ।ਇਸ ਡੀਲਰ ਦੀ ਕਥਿਤ ਠੱਗੀ ਦਾ ਸ਼ਿਕਾਰ ਹੋਏ ਕਈ ਲੋਕਾਂ ਦੇ ਸਾਹ ਸੂਤੇ ਪਏ ਹਨ ਕਿ ਉਹਨਾਂ ਦੀ ਜਿੱਦਗੀ ਦੀ ਕਮਾਈ ਤੇ ਪਲਾਟ ਕਦੋੱੰ ਉਨਾਂ ਦੇ ਹੱਥ ਆਉਣਗੇ। ਜਾਣਕਾਰੀ ਮੁਤਾਬਕ ਸ਼ਹਿਰ ‘ਚ 2005-06 ਤੋਂ ਜ਼ਮੀਨ-ਜਾਇਦਾਦ ਦੇ ਭਾਅ ਵਿਚ ਆਏ ਭਾਰੀ ਉਛਾਲ ਤੋਂ ਬਾਅਦ ਕਈ ਆਮ ਵਿਅਕਤੀ ਰਾਤੋ-ਰਾਤ ਕਰੋੜਪਤੀ ਬਣ ਗਏ।ਜਿਸ ਨਾਲ ਹਰ ਵਿਅਕਤੀ ਨੇ ਇਸ ਕਾਰੋਬਾਰ ਚ’ ਪੈਸਾ ਲਗਾਉਣ ਚ’ ਪਹਿਲ ਕਦਮੀ ਕੀਤੀ। ਉਂਕਤ ਕਾਲੋਨਾਈਜ਼ਰ ਨੇ ਵੀ ਇਸੇ ਦੌਰਾਨ ਸ਼ਹਿਰ ਤੇ ਆਸ-ਪਾਸ ਦੇ ਨਜ਼ਦੀਕੀ ਖੇਤਰ ‘ਚ ਕਈ ਰਿਹਾਇਸ਼ੀ ਕਾਲੋਨੀਆਂ ਕੱਟੀਆਂ ਤੇ ਵਿਸ਼ਵਾਸ਼ ਜਮਾਉਣ ਤੋਂ ਬਾਅਦ ਇਸ ਨੇ ਉਧਾਰ ਲੈ ਕੇ ਪੈਸਾ ਤੇ ਪ੍ਰਾਪਰਟੀ ਵੇਚਣ ਦਾ ਕੰਮ ਸ਼ੁਰੂ ਕੀਤਾ ਤੇ ਪ੍ਰਾਪਰਟੀ ਦੇ ਕੰਮਕਾਜ ਵਿਚ ਆਈ ਮੰਦੀ ਤੋਂ ਬਾਅਦ ਉਕਤ ਕਾਲੋਨਾਈਜ਼ਰ ਦੇ ਕਰਜ਼ ਦੀ ਦਲਦਲ ‘ਚ ਫਸਣ ਤੇ ਉਸ ਨੇ ਗਾਹਕਾਂ ਤੋਂ ਕਰੋੜਾਂ ਰੁਪਏ ਦੀ ਰਕਮ ਬਿਆਨੇ ਦੇ ਤੌਰ ‘ਤੇ ਵਸੂਲ ਕਰ ਲਈ ਪਰ ਪਲਾਟ ਮਾਲਕ ਕਿਸਾਨਾਂ ਤੋਂ ਜ਼ਮੀਨ ਖਰੀਦੀ ਗਈ ਸੀ, ਨੂੰ ਜਮੀਨ ਦੀ ਰਕਮ ਅਦਾਇਗੀ ਨਾ ਕਰਨ ਕਰਕੇ ਲੋਕਾਂ ਦੀਆਂ ਰਜਿਸਟਰੀਆਂ ਰੁਕ ਗਈਆਂ, ਜਿਸ ਤੇ ਲੋਕਾਂ ਦਾ ਦਬਾਅ ਵੱਧਣ ਤੇ ਉਕਤ ਕਾਲੋਨਾਈਜ਼ਰ ਨੇ ਰਾਤੋ-ਰਾਤ ਆਪਣੇ ਪਰਿਵਾਰ ਸਣੇ ਗਾਇਬ ਹੋਣ ਦਾ ਫੈਸਲਾਂ ਕਰ ਲਿਆ।ਉਂਕਤ ਕਲੋਨੀਆਇਜਰ ਦੇ ਗਾਇਬ ਹੋਣ ਦੀ ਖਬਰ ਸ਼ਹਿਰ ਵਿਚ ਅੱਗ ਦੀ ਤਰਾਂ ਫੈਲ ਗਈ ਜਿਸ ਨਾਲ ਸੈਂਕੜੇ ਨਿਵੇਸ਼ਕਾਂ ਦੇ ਦਿਲ ਦੀ ਧੜਕਣ ਵੱਧ ਗਈ ਹੈ।