ਪਿੰਡ ਬੱਜੋਆਣਾ ਦੀ ਸਹਿਕਾਰੀ ਸਸਾਇਟੀ ਦੀ ਚੋਣ ਵਿੱਚ ਕਾਂਗਰਸ ਜਿੱਤੀ

image ਨਥਾਣਾ, 30 ਜੂਨ (ਇੰਦਰਜੀਤ ਨਥਾਣਾ)- ਨੇੜਲੇ ਪਿੰਡ ਬੱਜੋਆਣਾ ਦੀ ਸਹਿਕਾਰੀ ਸਸਾਇਟੀ ਵਿੱਚ ਹੋਈ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਬਹਮਤ ਬਣਾ ਕੇ ਚੋਣ ਵਿੱਚ ਜਿੱਤ ਹਾਸ਼ਿਲ ਕੀਤੀ। ਇਸ ਮੌਕੇ ਪ੍ਰੀਤਮ ਸਿੰਘ ਕੋਟਭਾਈ(ਕਾਂਗਰਸ ਪਾਰਟੀ)  ਵਿਧਾਇਕ ਭੁੱਚੋ ਮੰਡੀ ਤੇ ਅੰਗਰੇਜ ਸਿੰਘ ਐਸ.ਐਚ. ਓ ਨਥਾਣਾ ਦੀ ਅਗਵਾਈ ਵਿੱਚ ਸਸਾਇਟੀ ਦਾ ਪ੍ਰਧਾਨ ਕਾਂਗਰਸ ਪਾਰਟੀ ਦੇ ਰਣਜੀਤ ਸਿੰਘ ਨੂੰ ਬਣਾਇਆਂ ਗਿਆ ਤੇ ਉਸ ਦੇ ਨਾਲ ਮੈਂਬਰ ਗਰਤੇਜ ਕੌਰ,ਬਲਵਿੰਦਰ ਸਿੰਘ ਹੈਪੀ, ਗਰਮੀਤ ਕੌਰ, ਰੂਪ ਸਿੰਘ ਬਲਦੇਵ ਸਿੰਘ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਮੈਂਬਰ ਚਣੇ ਗਏ। ਇਸ ਮੌਕੇ ਤੇ ਜਸਵਿੰਦਰ ਸਿੰਘ ਜਸ ਬੱਜੋਆਣਾ ਯੂਥ ਕਾਂਗਰਸੀ ਆਗੂ, ਜਸਵੀਰ ਸਿੰਘ ਬੱਬੀ, ਹਰਮੇਸਰ ਸਿੰਘ ਸਾਬਕਾ ਸਰਪੰਚ, ਨਾਇਬ ਸਿੰਘ, ਸੀਤਪਾਲ ਸਿੰਘ, ਬਾਬੂ ਸਿੰਘ, ਹਰਪ੍ਰੀਤ ਸਿੰਘ ਰਿੰਕੂ, ਜਗਤਾਰ ਸਿੰਘ,ਸਿਸਨ ਸਿੰਘ, ਸਰਿੰਦਰ ਸਿੰਘ,ਗਰਮੀਤ ਸਿੰਘ, ਅਵਤਾਰ ਸਿੰਘ, ਜਗਮੇਲ ਸਿੰਘ, ਗਰਵਿੰਦਰ ਸਿੰਘ ਤੇ ਹੋਰ ਕਾਂਗਰਸੀ ਵਰਕਰਾਂ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ।

Send this to a friend