ਡੀਸੀ ਤਰਨਤਾਰਨ ਵੱਲੋਂ ਬਾਰਡਰ ਆਊਟ ਪੋਸਟਾਂ ਦੇ ਬਕਾਇਆ ਕੇਸਾਂ ਦੇ ਨਿਪਟਾਰੇ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

image ਤਰਨਤਾਰਨ, 30 ਜੂਨ (ਆਹਲੂਵਾਲੀਆ, ਰਵਿੰਦਰ ਕਕੜ)- ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪ੍ਰਦੀਪ ਕਮਾਰ ਸਭਰਵਾਲ ਨੇ ਅਜ ਬੀ. ਐਸ. ਐਫ਼ ਦੇ ਬਾਰਡਰ ਆਊਟ ਪੋਸਟਾਂ ਦੇ ਬਕਾਇਆ ਕੇਸਾਂ ਦੇ ਨਿਪਟਾਰੇ ਲਈ ਬਾਰਡਰ ਸਕਿਊਰਿਟੀ ਫੋਰਸ ਦੇ ਅਧਿਕਾਰੀਆਂ ਅਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ। ਇਸ ਮੌਕੇ ਐਸ. ਡੀ. ਐਮ. ਪਟੀ ਸ੍ਰੀ ਸਰਿੰਦਰ ਸਿੰਘ, ਐਸ. ਡੀ. ਐਮ ਤਰਨਤਾਰਨ ਮੈਡਮ ਅਮਨਦੀਪ ਕੌਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ੍ਰ੍ਰੀ ਅਰਵਿੰਦਰਪਾਲ ਸਿੰਘ ਤੋਂ ਇਲਾਵਾ ਬੀ. ਐਸ. ਐਫ. ਦੇ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਜ਼ਿਲ੍ਹਾ ਤਰਨਤਾਰਨ ਵਿਚ ਬੀ. ਐਸ. ਐਫ਼. ਦੀਆਂ ਬਾਰਡਰ ਆਊਟ ਪੋਸਟਾਂ  ਜਿੰਨ੍ਹਾਂ ‘ਤੇ ਕਬਜ਼ਾ ਬੀ. ਐਸ. ਐਫ਼ ਦਾ ਹੈ, ਪ੍ਰਤੂੰ ਮਾਲ ਵਿਭਾਗ ਦੇ ਰਿਕਾਰਡ ਵਿਚ ਬੀ. ਐਸ. ਐਫ਼. ਦੇ ਨਾਮ ‘ਤੇ ਨਹੀਂ ਹੈ, ਬਾਰੇ ਵਿਸ਼ਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੀ. ਐਸ. ਐਫ਼. ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਉਹ ਇਹਨਾਂ ਬਾਰਡਰ ਆਊਟ ਪੋਸਟਾਂ ਸਬੰਧੀ ਕੇਸਾਂ ਦੇ ਨਿਪਟਾਰੇ ਦੀ ਵਿਚਾਰ ਚਰਚਾ ਕਰਕੇ ਦੋ ਹਫਤਿਆਂ ਵਿਚ ਇਸ ਦੀ ਰਿਪੋਟਰ ਦੇਣ ਤਾਂ ਜੋ ਇਹਨਾਂ ਬਕਾਇਆ ਕੇਸਾਂ ਦਾ ਜਲਦੀ ਤੋਂ ਜਲਦੀ ਹਲ ਕਢਿਆ ਜਾ ਸਕੇ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਾਰਡਰ ਆਊਟ ਪੋਸਟਾਂ  ਦੀ ਜ਼ਮੀਨ ਬੀ. ਐਸ. ਐਫ਼. ਦੇ ਨਾਮ ਤਬਦੀਲ ਕਰਨ ਸਬੰਧੀ ਕਮਾਂਡੈਂਟ 191 ਬੀ. ਐਨ. ਬੀ. ਐਸ. ਐਫ਼. ਖੇਮਕਰਨ ਬਾਰਡਰ ਆਊਟ ਪੋਸਟ, ਕਮਾਂਡੈਂਟ 87 ਬੀ. ਐਨ, ਬੀ. ਐਸ. ਐਫ਼. ਅਮਰਕੋਟ ਅਤੇ ਕਮਾਂਡੈਂਟ 138 ਬੀ. ਐਨ,  ਬੀ. ਐਸ. ਐਫ਼. ਖੇਮਕਰਨ ਦੇ ਸਾਰੇ ਬਕਾਇਆ ਪਏ ਕੇਸਾਂ ਢਕਵੇਂ ਅਤੇ ਸਮਾਂਬਧ ਨਿਪਟਾਰੇ ਲਈ ਬੀ. ਐਸ. ਐਫ਼. ਅਧਿਕਾਰੀਆਂ ਨਾਲ ਤਾਲਮੇਲ ਕਰਨ ਤਾਂ ਜੋ ਲੰਬੇ ਸਮੇਂ ਤੋਂ ਬਕਾਇਆ ਪਏ ਇਹਨਾਂ ਕੇਸਾਂ ਦਾ ਹਲ ਕਢਿਆ ਜਾ ਸਕੇ।

Send this to a friend