ਪੀੜਤ ਪਰਿਵਾਰ ਸਰਕਾਰੀ ਮਦੱਦ ਦੀ ਉਡੀਕ ’ਚ
ਸਰਦੂਲਗੜ੍ਹ, 29 ਜੂਨ- ਵਿਧਾਨ ਸਭਾ ਚੋਣਾਂ 2017 ‘ਚ ਕਿਸਾਨੀ ਕਰਜ਼ਾ ਅਤੇ ਕਿਸਾਨਾਂ ਵੱਲੋ ਆਰਥਿਕ ਤੰਗੀ ਕਾਰਨ ਕੀਤੀਆਂ ਜਾ ਰਹੀਆਂ ਖੁਦਕਸੀਆਂ ਦੇ ਮੁੱਦੇ ਵੀ ਸਾਰੀਆਂ ਹੀ ਪਾਰਟੀਆਂ ਵੱਲੋ ਮੁੱਖ ਮੁਦਿਆ ‘ਚ ਰੱਖੇ ਗਏ ਸਨ। ਚੋਣਾਂ ਲੜ੍ਹ ਰਹੀਆਂ ਮੁੱਖ ਰਾਜਸੀ ਪਾਰਟੀਆਂ ਨੇ ਕਿਸਾਨਾਂ ਦੀ ਵੋਟਾ ਵਟੋਰਨ ਲਈ ਕਿਸਾਨੀ ਕਰਜ਼ੇ ਮੁਆਫ ਕਰਨ ਅਤੇ ਖੁਦਕਸੀਆਂ ਰੋਕਣ ਦੇ ਵਾਅਦੇ ਤੇ ਦਆਵੇ ਤਾਂ ਜਰੂਰ ਕੀਤੇ ਪਰ ਸੂਬੇ ‘ਚ ਕਾਂਗਰਸ ਦੀ ਸਰਕਾਰ ਬਣਨ ਤੋ ਬਾਅਦ ਨਾ ਕਿਸਾਨ ਕਰਜ਼ੇ ਮੁਆਫ ਕੀਤੇ ਜਾਣ ਦੇ ਭੰਬਲਭੂਸੇ ਤੋ ਖੁਸ਼ ਹਨ ਤੇ ਨਾ ਹੀ ਖੁਦਕਸੀਆਂ ਨੂੰ ਨਵੀ ਸਰਕਾਰ ਬਣਨ ਤੇ ਕੋਈ ਠੱਲ ਪਈ ਹੈ। ਆਏ ਦਿਨ ਸੂਬੇ ‘ਚ ਕਿਸਾਨ ਖੁਦਕਸੀਆਂ ਕਰ ਰਿਹਾ ਹੈ।ਸਾਲ 2017 ਦੇ ਅੱਧ ਤੱਕ ਕੱਲੇ ਮਾਨਸਾ ਜ਼ਿਲੇ ‘ਚ ਹੀ 23 ਤੋ ਜਿਆਦਾ ਖੁਦਕਸੀਆਂ ਆਰਥਿਕ ਤੰਗੀ ਕਾਰਨ ਕਿਸਾਨਾਂ ਤੇ ਮਜਦੂਰਾ ਵੱਲੋ ਕੀਤੀਆ ਜਾ ਚੁੱਕੀਆ ਹਨ। ਮਾਨਸਾ ‘ਚ ਕਰਜ਼ੇ ਦੀ ਪੰਡ ਦੇ ਭਾਰ ਹੇਠ 16 ਕਿਸਾਨਾਂ ਅਤੇ 7 ਕਿਸਾਨ ਮਜਦੂਰਾ ਵੱਲੋ ਹੁਣ ਤੱਕ ਮੌਤ ਨੂੰ ਗਲ ਲਗਾਇਆ ਜਾ ਚੁੱਕਾ ਹੈ। ਜ਼ਿਲੇ ਦੇ ਪਿੰਡ ਬਾਜੇਵਾਲਾ ਦੇ ਕਿਸਾਨ ਨੱਛਤਰ ਸਿੰਘ (55) ਪੁੱਤਰ ਭੁਰਾ ਸਿੰਘ, ਕਿਸਾਨ ਮਜਦੂਰ ਗੁਰਜੀਤ ਸਿੰਘ (45) ਪੁੱਤਰ ਕੈਲਾ ਸਿੰਘ ਅਤੇ ਕਿਸਾਨ ਮਜਦੂਰ ਜੀਵਨ ਸਿੰਘ (25) ਪੁੱਤਰ ਮੱਖਣ ਸਿੰਘ ਨੇ ਕ੍ਰਮਵਾਰ ਆਪਣੇ ਖੇਤ, ਘਰ ਅਤੇ ਪਿੰਡ ਦੇ ਧਾਰਮਿਕ ਡੇਰੇ ਵਿਖੇ ਫਾਹਾ ਲੈਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।ਕਿਸਾਨ ਦਲਵੀਰ ਸਿੰਘ (42) ਵਾਸੀ ਝੰਡਾਂ ਕਲਾ, ਕਿਸਾਨ ਮਜਦੂਰ ਮੱਖਣ ਸਿੰਘ (45) ਪੁੱਤਰ ਜੋਗਿੰਦਰ ਸਿੰਘ ਵਾਸੀ ਕੋਟ ਧਰਮੂ, ਕਿਸਾਨ ਮਜਦੂਰ ਸੁਖਦੇਵ ਸਿੰਘ (34) ਪੁੱਤਰ ਬਾਬੂ ਸਿੰਘ ਵਾਸੀ ਘੁਰਕਣੀ, ਸਰਦੂਲਗੜ੍ਹ ਦੇ ਵਪਾਰੀ ਅਮ੍ਰਿਤਪਾਲ (50) ਪੇਟੀਆਵਾਲਾ, ਕਿਸਾਨ ਇਕਬਾਲ ਸਿੰਘ (25) ਪੁੱਤਰ ਹਰਮਿੰਦਰ ਸਿੰਘ ਵਾਸੀ ਸਾਹਨੇਵਾਲੀ, ਕਿਸਾਨ ਬਲਜੀਤ ਸਿੰਘ ਪੁੱਤਰ ਗੋਟਾ ਸਿੰਘ ਵਾਸੀ ਉਡਤ ਭਗਤ ਰਾਮ, ਕਿਸਾਨ ਸਤਪਾਲ ਸਿੰਘ (40) ਪੁੱਤਰ ਬਿਲਹਾਰ ਸਿੰਘ ਵਾਸੀ ਧਿੰਗਾਣਾ, ਕਿਸਾਨ ਗੁਰਜੰਟ ਸਿੰਘ (25) ਪੁੱਤਰ ਨੰਦ ਸਿੰਘ ਵਾਸੀ ਸਰਦੂਲਗੜ੍ਹ, ਕਿਸਾਨ ਮਜਦੂਰ ਬਲਕਾਰ ਸਿੰਘ (28) ਪੁੱਤਰ ਨਾਥਾ ਸਿੰਘ ਵਾਸੀ ਨੰਗਲ ਕਲਾਂ, ਨਿਰਮਲ ਸਿੰਘ (23) ਪੁੱਤਰ ਨਾਜਰ ਸਿੰਘ ਵਾਸੀ ਬੀਰੇਵਾਲਾ ਜੱਟਾਂ, ਭੱਠਾ ਮਜਦੂਰ ਰਾਮ ਬਹਾਦਰ (25) ਪੁੱਤਰ ਪਤੀਰਾਜ ਵਾਸੀ ਨੈੜੇ ਬੋਹਾ, ਪਿੰਡ ਰੰਗੜਿਆਲ ਦੇ ਦੋ ਕਿਸਾਨ ਘੀਚਰ ਸਿੰਘ (42) ਅਤੇ ਕਿਸਾਨ ਬੇਅੰਤ ਸਿੰਘ ਨੇ ਵੀ ਜਹਿਰੀਲੀ ਵਸਤੂ ਖਾਕੇ ਮੌਤ ਨੂੰ ਗੱਲ ਨਾਲ ਲਗਾ ਲਿਆ। ਇਸ ਤਰਾਂ ਪਿੰਡ ਸਮਾਉ ਦਾ ਕਿਸਾਨ ਬੀਰਬਲ ਸਿੰਘ (23) ਪੁੱਤਰ ਸ਼ੇਰ ਸਿੰਘ, ਕਿਸਾਨ ਮਜਦੂਰ ਨਿੱਕਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਬੁਰੱਜ਼ ਢਿੱਲਵਾਂ, ਕਿਸਾਨ ਗੁਰਨੈਬ ਸਿੰਘ (46) ਪੁੱਤਰ ਲਾਭ ਸਿੰਘ ਵਾਸੀ ਭੈਣੀ ਬਾਘਾ, ਕਿਸਾਨ ਗੁਰਚਰਨ ਸਿੰਘ (55) ਪੁੱਤਰ ਪ੍ਰੀਤਮ ਸਿੰਘ ਵਾਸੀ ਜੋਗਾ, ਕਿਸਾਨ ਜਗਸੀਰ ਸਿੰਘ ਜੱਗਾ (30) ਪੁੱਤਰ ਲੀਲਾ ਸਿੰਘ ਵਾਸੀ ਮੋਹਰ ਸਿੰਘ ਵਾਲਾ, ਕਿਸਾਨ ਮਨਜੀਤ ਸਿੰਘ (46) ਪੁੱਤਰ ਖਜਾਨ ਸਿੰਘ ਵਾਸੀ ਹੋਡਲਾ ਅਤੇ ਕਿਸਾਨ ਬਖਸੀਸ ਸਿੰਘ (56) ਵਾਸੀ ਮਲਕਪੁਰ ਖਿਆਲਾ ਨੇ ਵੀ ਆਰਥਿਕ ਤੰਗੀ ਤੇ ਚੱਲਦਿਆ ਰੇਲ ਗੱਡੀ ਹੇਠ ਆਕੇ ਖੁਦਕਸੀ ਕਰ ਲਈ।ਜਿਕਰਯੋਗ ਹੈ ਕਿ ਇਹ ਸਾਰੀਆ ਖੁਦਕਸੀਆਂ 2017 ਦੀਆ ਵੋਟਾ ਪੋਲ ਹੋਣ ਤੋ ਬਾਅਦ 19 ਫਰਵਰੀ ਤੋ 28 ਜੂਨ ਤੱਕ ਹੋਈਆ ਹਨ ਪਰ ਅਫਸੋਸ ਪੁਲਸ ਕਾਰਵਾਈ ਹੋਣ ਦੇ ਬਾਵਜੂਦ ਵੀ ਅੱਜ ਤੱਕ ਕਿਸੇ ਵੀ ਪੀੜਤ ਪਰਿਵਾਰ ਨੂੰ ਸਰਕਾਰ ਜਾਂ ਪ੍ਰਸ਼ਾਸਨ ਵੱਲੋ ਕੋਈ ਵੀ ਆਰਥਿਕ ਮਦੱਦ ਨਹੀ ਦਿੱਤੀ ਗਈ।ਕੈਪਟਨ ਸਰਕਾਰ ਨੇ ਬੇਸ਼ਕ ਬਾਦਲ ਸਰਕਾਰ ਦੇ ਮੁਕਾਬਲੇ ਖੁਦਕਸੀ ਕਰਨ ਵਾਲੇ ਕਿਸਾਨ ਜਾਂ ਮਜਦੂਰ ਦੇ ਪਰਿਵਾਰ ਨੂੰ ਮਿਲਣ ਵਾਲੀ ਰਾਸੀ ‘ਚ ਵਾਧਾ ਕੀਤਾ ਹੈ ਪਰ ਇਸ ਵਾਧੇ ਦਾ ਕੀ ਫਾਇਦਾ ਜੇਕਰ ਦੇਣਾ ਹੀ ਨਹੀ। ਇਸ ਸਬੰਧੀ ਡਿਪਟੀ ਕਮਿਸਨਰ ਮਾਨਸਾ ਧਰਮਪਾਲ ਗੁੱਪਤਾ ਦਾ ਕਹਿਣਾ ਹੈ ਕਿ ਜ਼ਿਲੇ ਦੇ ਖੁਦਕਸੀ ਕਰਨ ਵਾਲੇ ਕਿਸਾਨਾਂ ਦੀਆ ਫਾਇਲਾ ਬਣਾਕੇ ਭੇਜ ਦਿੱਤੀਆ ਗਈ ਹਨ। ਭਾਰਤੀ ਕਿਸਾਨ ਯੁਨੀਅਨ ਉਗਰਾਹਾਂ ਦੇ ਜ਼ਿਲਾਂ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਖੁਦਕਸੀਆ ਨੂੰ ਪੱਕੇ ਤੌਰ ਤੇ ਰੋਕਣ ਲਈ ਸੂਬੇ ‘ਚ ਕਾਂਗਰਸ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਤੁਰੰਤ ਹੀ ਪੀੜਤ ਪਰਿਵਾਰਾਂ ਦੀ ਆਰਥਿਕ ਮਦੱਦ ਕਰੇ।