ਟਰੈਫਿਕ ਪੁਲਿਸ ਵਿਚ ਚੰਗੀਆਂ ਸੇਵਾਵਾਂ ਦੇਣ ਲਈ ਹੌਲਦਾਰ ਸ਼ਿੰਗਾਰਾਂ ਸਿੰਘ ਸਨਮਾਨਿਤ

image ਰਾਮਪੁਰਾ ਫੂਲ, 29 ਜੂਨ (ਮਨਪ੍ਰੀਤ ਸਿੰਘ ਗਿੱਲ)- ਬੀਤੇ ਦਿਨੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਵੱਲੋਂ ਟਰੈਫਿਕ ਪੁਲਸ ਵਿਚ ਚੰਗੀਆਂ ਸੇਵਾਵਾਂ ਦੇਣ ਵਾਲੇ ਹੋਲਦਾਰ ਸਿੰਗਾਰਾਂ ਸਿੰਘ ਨੂੰ ਪ੍ਰਸੰਸਾਂ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਰਾਮਪੁਰਾ ਟਰੈਫਿਕ ਪੁਲਸ ਵਿਚ ਕਾਫੀ ਲੰਮਾਂ ਸਮਾਂ ਟਰੈਫਿਕ ਵਿਚ ਕੀਤੇ ਗਏ ਸੁਧਾਰਾਂ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਵਿਚ ਰੁਚੀ ਰੱਖਣ ਵਾਲੇ ਸਿੰਗਾਰਾਂ ਸਿੰਘ ਪਹਿਲਾਂ ਵੀ ਕਈ ਵਾਰ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਹੱਥੋਂ ਸਨਮਾਨਿਤ ਹੋ ਚੁੱਕਾ ਹੈ। ਰਾਮਪੁਰਾ ਪੁਲਸ ਵਿਚ ਡਿਉਟੀ ਦੌਰਾਨ ਜਿਥੇ ਸਿੰਗਾਰਾਂ ਸਿੰਘ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਉਥੇ ਸਮੇਂ ਸਮੇਂ ਤੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਟਰੈਫਿਕ ਪੁਲਸ ਦੇ ਹੋਲਦਾਰ ਸਿੰਗਾਰਾਂ ਸਿੰਘ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨਵੀਨ ਸਿੰਗਲਾਂ ਅਤੇ ਉਪ ਪੁਲਸ ਕਪਤਾਨ ਗੁਰਜੀਤ ਸਿੰਘ ਰੌਮਾਣਾ ਦਾ ਧੰਨਵਾਦ ਕੀਤਾ।

Send this to a friend