ਮਲੋਟ, 29 ਜੂਨ (ਜਗਦੀਪ ਧਵਨ)- ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ’ਚ ਮਲੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਸ਼ੁਸ਼ੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਏ ਐਸ ਪੀ ਮਲੋਟ ਦੀਪਕ ਪਾਰਿਕ ਆਈ ਪੀ ਐਸ ਵੱਲੋ ਇਸਪੈਕਟਰ ਬੂਟਾ ਸਿੰਘ ਗਿੱਲ ਮੁੱਖ ਅਫਸਰ ਥਾਣਾ ਸਿਟੀ ਅਤੇ ਰੀਡਰ ਸਟਾਫ ਏ ਐਸ ਪੀ ਮਲੋਟ ਦੀ ਗਠਿਤ ਕੀਤੀ ਗਈ ਸਾਂਝੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਰਾਥ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਨੇ ਇਕ ਫਰਜ਼ੀ ਡਾਕਟਰ ਤੇ ਅਖੌਤੀ ਬਾਬੇ ਸਣੇ 6 ਵਿਅਕਤੀਆਂ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਕੇ ਵੱਖ ਵੱਖ ਮਾਮਲੇ ਦਰਜ ਕਰ ਲਏ ਹਨ। ਥਾਣਾ ਸਿਟੀ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਜਾਣਕਾਰੀ ਦਿੰਦਿਆਂ ਏ ਐਸ ਪੀ ਦੀਪਕ ਪਾਰਿਕ ਨੇ ਦੱਸਿਆ ਕਿ ਨਸ਼ਿਆਂ ਦੇ ਸੌਦਾਗਰਾਂ ਦੀਆਂ ਸਰਗਰਮੀਆਂ ਨੂੰ ਨੱਥ ਪਾਉਣ ਲਈ ਗਠਿਤ ਸਾਂਝੀ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਕਿ ਯੂਪੀ ਤੋਂ ਨਸ਼ੀਲੇ ਪਦਾਰਥ ਲਿਆ ਕੇ ਸਪਲਾਈ ਕਰਨ ਵਾਲੇ ਵਿਅਕਤੀ ਜਗਦੀਪ ਕੁਮਾਰ ਉਰਫ ਕੁੱਕੀ ਬਾਬਾ ਪੁੱਤਰ ਭਗਵਾਨ ਦਾਸ ਵਾਸੀ ਗੁਰੂ ਨਾਨਕ ਨਗਰੀ ਗਲੀ ਨੰਬਰ 8, ਸਾਗਰ ਸੱਚਦੇਵਾ ਪੁੱਤਰ ਰਣਧੀਰ ਕੁਮਾਰ ਵਾਰਡ ਨੰਬਰ 23 ਅਤੇ ਨੀਰਜ ਕੁਮਾਰ ਪੁੱਤਰ ਅਵਿਨਾਸ਼ ਚੰਦਰ ਅਤੇ ਫਰਜੀ ਡਾਕਟਰ ਜਸਵੰਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਥੇਹੜੀ ਜੋ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਪਲਾਈ ਦੀ ਧੰਦਾ ਕਰਦੇ ਹਨ। ਖੁਫ਼ੀਆ ਜਾਣਕਾਰੀ ਦੇ ਅਧਾਰ ਤੇ ਪੁਲਿਸ ਪਾਰਟੀਆਂ ਨੇ ਵੱਖ ਵੱਖ ਏਰੀਆ ‘ਚ ਨਾਕੇਬੰਦੀ ਕੀਤੀ ਗਈ। ਇਸ ਦੋਰਾਨ ਜਗਦੀਪ ਕੁਮਾਰ ਉਰਫ ਕੁੱਕੀ ਬਾਬਾ ਨੂੰ ਪੁਲਿਸ ਪਾਰਟੀ ਨੇ ਮੋਟਰਸਾਈਕਲ ਤੇ 40 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਇਸੇ ਹੀ ਤਰ੍ਹਾਂ ਫਰਜ਼ੀ ਡਾਕਟਰ ਜਸਵੰਤ ਸਿੰਘ ਵਾਸੀ ਥੇੜ੍ਹੀ ਨੂੰ 830 ਨਸ਼ੀਲੀਆਂ ਗੋਲੀਆਂ ਅਤੇ 10 ਗ੍ਰਾਮ ਹੈਰੋਇਨ ਸਮੇਤ ਮੱਲਵਾਲਾ ਪਿੰਡ ਨੇੜਿਓ ਥਾਣਾ ਸਦਰ ਦੇ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਹੈ।