ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਅਤੇ ਯੂ.ਕੇ ਵਿਚਕਾਰ ਸਮਝੌਤਾ ਸਹੀਬੱਧ

ਪੰਜਾਬ ’ਚ ਹੋਣਗੇ ਅੰਤਰਰਾਸ਼ਟਰੀ ਹੁਨਰ ਸਿਖਲਾਈ ਕੇਂਦਰ ਸਥਾਪਤ : ਚੰਨੀ

image ਚੰਡੀਗੜ੍ਹ, 29 ਜੂਨ- ਪੰਜਾਬ ਸਰਕਾਰ ਅਤੇ ਯੂ.ਕੇ. ਨੇ ਪੰਜਾਬ ਦੇ ਨੌਜਵਾਨਾਂ ਨੂੰ ਅੰਤਰਰਾਸਟਰੀ ਪਧਰ ਦੀ ਹੁਨਰ ਵਿਕਾਸ ਸਿਖਲਾਈ ਮੁਹਈਆ ਕਰਵਾਉਣ ਦੇ ਲਈ ਅਜ ਸਮਝੌਤਾ ਸਹੀਬੰਦ ਕੀਤਾ। ਯੂ. ਕੇ ਵਲੋਂ ਬ੍ਰਿਟੇਸ਼ ਡਿਪਟੀ ਹਾਈ ਕਮਿਸਨਰ ਚੰਡੀਗੜ ਸ੍ਰੀ ਐਂਡਰਿਊ ਆਯਰ ਅਤੇ ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਦੇ ਵਧੀਕ ਮੁਖ ਸਕਤਰ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਸ੍ਰੀ ਜੀ. ਵਜਰਾਲਿੰਗਮ ਨੇ ਤਕਨੀਕੀ ਸਿਖਿਆ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਹਾਜਰੀ ਵਿਚ ਸਮਝੌਤਾ ਸਹੀਬੰਦ ਕੀਤਾ। ਇਸ ਮੌਕੇ ਡਾ. ਸੰਦੀਪ ਸਿੰਘ ਕੌੜਾ, ਸਲਾਹਕਾਰ, ਪੰਜਾਬ ਸਕਿਲ ਡਿਵੈਲਪਮੈਂਟ ਮਿਸਨ, ਪੰਜਾਬ ਵੀ ਹਾਜ਼ਿਰ ਸਨ। ਇਸ ਮੌਕੇ ਬੋਲਦੇ ਹੋਏ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਦੇਸੀ ਰੋਜਗਾਰ ਲਈ ਪੰਜਾਬੀ ਨੌਜਵਾਨਾਂ ਨੂੰ ਮਿਆਰੀ ਹੁਨਰ ਸਿਖਲਾਈ ਦੇਣ ਲਈ ਪੰਜਾਬ ਵਿਚ ਅੰਤਰਰਾਸਟਰੀ ਹੁਨਰ ਸਿਖਲਾਈ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਤਕਨੀਕੀ ਸਿਖਿਆ ਮੰਤਰੀ ਨੇ ਕਿਹਾ ਕਿ ਬ੍ਰਿਟਿਸ ਡਿਪਟੀ ਹਾਈ ਕਮਿਸਨ ਚੰਡੀਗੜ ਨੇ ਵਿਭਾਗ, ਪੰਜਾਬ ਸਕਿਲ ਡਿਵੈਲਪਮੈਂਟ ਮਿਸਨ ਅਤੇ ਯੂਕੇ ਦੇ ਹੁਨਰ ਪ੍ਰੋਵਾਈਡਰਜ ਵਿਚਕਾਰ ਸਬੰਧਾਂ ਨੂੰ ਬਣਾਉਣ ਵਿਚ ਸੁਵਿਧਾਜਨਕ ਭੂਮਿਕਾ ਨਿਭਾਉਣ ਦਾ ਭਰੋਸਾ ਦਿਤਾ ਹੈ।ਸ੍ਰੀ ਚੰਨੀ ਨੇ ਅਗੇ ਕਿਹਾ ਕਿ ਪੰਜਾਬ ਸਰਕਾਰ ਯੂ.ਕੇ. ਵਿਚ ਤਕਨੀਕੀ ਸਿਖਿਆ ਅਤੇ ਹੁਨਰ ਵਿਕਾਸ ਕਾਲਜ ਸਥਾਪਤ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ, ਜਿਥੇ ਪੰਜਾਬੀ ਵਿਦਿਆਰਥੀਆਂ ਨੂੰ ਅੰਤਰਾਸ਼ਟਰੀ ਪਧਰ ਦੇ ਅਧਿਆਪਕਾਂ ਦੁਆਰਾ ਸਿਖਲਾਈ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਯੂ.ਕੇ. ਅੰਬੈਸੀ ਦੇ ਨਾਲ ਸੁਰੂਆਤੀ ਗਲਬਾਤ ਚਲ ਰਹੀ ਹੈ ਅਤੇ ਪੰਜਾਬ ਤਕਨੀਕੀ ਸਿਖਿਆ ਵਿਭਾਗ ਨੂੰ ਯੂ.ਕੇ ਦੇ ਪ੍ਰਤੀਨਿਧਾਂ ਵਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਤਕਨੀਕੀ ਸਿਖਿਆ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਤਕਨੀਕੀ ਸਿਖਿਆ ਪ੍ਰਦਾਨ ਕਰਵਾਉਣ ਦੇ ਨਾਮ ਤੇ ਨਿਜੀ ਏਜੰਟਾਂ ਦੇ ਹਥਾਂ ਵਿਚ ਨੌਜਵਾਨਾਂ ਦੇ ਸੋਸਣ ਨੂੰ ਰੋਕਣ ਲਈ ਤਕਨੀਕੀ ਸਿਖਿਆ ਵਿਭਾਗ ਵਲੋਂ ਵਿਦੇਸੀ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਸਮਝੌਤੇ ਸਹੀਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤਕਨੀਕੀ ਸਿਖਿਆ ਵਿਭਾਗ ਵਿਦੇਸੀ ਸੰਸਥਾਵਾਂ ਨਾਲ ਤਾਲਮੇਲ ਸਥਾਪਤ ਕਰ ਰਿਹਾ ਹੈ, ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਵਿਦੇਸਾਂ ਵਿਚ ਪੜ੍ਹਨ ਦੇ ਅਸਾਨ ਅਤੇ ਵਧੀਆ ਮੌਕੇ ਮਿਲ ਸਕਣ।ਉਨ੍ਹਾਂ ਦਸਿਆ ਕਿ ਇਨ੍ਹਾਂ ਉਪਰਾਲਿਆਂ ਦੇ ਤਹਿਤ ਅਜਿਹੇ ਕੋਰਸਾਂ ਬਾਰੇ ਸਮਝੌਤੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਚਾਰ ਸਾਲਾ ਕੋਰਸ ਵਾਲਾ ਵਿਦਿਆਰਥੀ ਦੋ ਸਾਲ ਪੰਜਾਬ ਵਿਚ ਅਤੇ ਦੋ ਸਾਲ ਵਿਦੇਸ਼ ਵਿਚ ਪੜਾਈ ਕਰ ਸਕੇਗਾ।ਬ੍ਰਿਟਿਸ ਡਿਪਟੀ ਹਾਈ ਕਮਿਸਨਰ ਟੌਨਡੀਅਰ ਐਂਡਰਿਊ ਅਯਰੇ ਨੇ ਇਸ ਮੌਕੇ ਕਿਹਾ ਕਿ ਸਕਿਲ ਡਿਵੈਲਪਮੈਂਟ ਦੇ ਖੇਤਰ ਵਿਚ ਪੰਜਾਬ ਸਰਕਾਰ ਨਾਲ ਇਸ ਕਿਸਮ ਦਾ ਪਹਿਲਾ ਸਮਝੌਤਾ ਹੋਇਆ ਹੈ। ਉਨ੍ਹਾਂ ਨੇ ਅਗੇ ਕਿਹਾ ਕਿ ਇਹ ਪੰਜਾਬ ਦੀ ਨਵੀਂ ਸਰਕਾਰ ਨਾਲ ਮਜਬੂਤ ਭਾਈਵਾਲੀ ਬਣਾਉਣ ਦਾ ਪਹਿਲਾ ਪੜਾਅ ਹੈ, ਜੋ ਪੰਜਾਬ ਅਤੇ ਯੂ.ਕੇ ਦੇ ਮਜਬੂਤ ਸਬੰਧਾਂ ਨੂੰ ਹੋਰ ਅਗੇ ਲਿਜਾਣ ਵਿਚ ਕਾਰਗਰ ਸਾਬਤ ਹੋਵੇਗਾ।

Send this to a friend