ਤਲਵੰਡੀ ਭਾਈ, 28 ਜੂਨ (ਗੁਰਸ਼ਰਨ ਕੰਗ)-ਟਰੱਕ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਦੇ ਵਿਰੋਧ ਵਿਚ ਟਰੱਕ ਅਪਰੇਟਰਾਂ ਵੱਲੋ ਇੱਥੇ ਸਬ ਤਹਿਸੀਲ ਦਫਤਰ ਮੂਹਰੇ ਧਰਨਾਂ ਲਾਇਆ ਗਿਆ ਅਤੇ ਸਰਕਾਰ ਦੇ ਨਾਅ ਤੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਪਿਆਂ ਗਿਆ। ਇਸ ਸਬੰਧੀ ਟਰੱਕ ਯੂਨੀਅਨ ਤਲਵੰਡੀ ਭਾਈ, ਮੁੱਦਕੀ ਅਤੇ ਘੱਲਖੁਰਦ ਨਾਲ ਸਬੰਧਤ ਟਰੱਕ ਅਪਰੇਟਰਾਂ ਵੱਲੋ ਸਬ ਤਹਿਸੀਲ ਕੰਪਲੈਕਸ ਦੇ ਬਾਹਰ ਰੋਧ ਧਰਨਾਂ ਦਿੱਤਾ ਅਤੇ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਨੂੰ ਮੰਗ ਪੱਤਰ ਸੌਪ ਕੇ ਮੰਗ ਕੀਤੀ ਗਈ ਕਿ ਸਰਕਾਰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ। ਇਸ ਮੌਕੇ ਟਰੱਕ ਅਪਰੇਟਰਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨੇ ਟਰਾਂਸਪੋਰਟ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ। ਇਸ ਕਰਕੇ ਸਰਕਾਰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ ਅਤੇ ਟਰੱਕ ਯੂਨੀਅਨਾਂ ਭੰਗ ਕਰਨ ਦਾ ਫੈਸਲਾ ਤੁਰੰਤ ਵਾਪਿਸ ਲਵੇ। ਇਸ ਸਮੇ ਰੂਪ ਲਾਲ ਵੱਤਾ ਬਲਾਕ ਪ੍ਰਧਾਨ ਕਾਂਗਰਸ, ਬਲਜੀਤ ਸਿੰਘ ਬਰਾੜ, ਰਾਕੇਸ਼ ਕਾਇਤ, ਬਲਦੇਵ ਸਿੰਘ, ਰੂਪ ਸਿੰਘ, ਸੁਰਜੀਤ ਸਿੰਘ, ਸੁਖਚੈਨ ਸਿੰਘ ਖੋਸਾ ਮੁੱਦਕੀ, ਕੁਲਵੰਤ ਸਿੰਘ, ਬਲਦੀਪ ਸਿੰਘ ਆਦਿ ਵੀ ਮੌਜੂਦ ਸਨ।