ਪਾਤੜਾਂ, 28 ਜੂਨ (ਹਰਭਜਨ ਸਿੰਘ ਮਹਿਰੋਕ) -ਹਲਕੇ ਸ਼ੁਤਰਾਣੇ ਅੰਦਰ ਪਿੰਡ ਮੋਲਬੀਵਾਲਾ ਦੇ ਨਾਂਅ ਨਾਲ ਜਾਣੇ ਜਾਂਦੇ ਸ: ਨਵਾਬ ਸਿੰਘ ਮੋਲਬੀਵਾਲਾ ਕੁਝ ਦਿਨ ਪਹਲਾਂ ਇਸ ਰੰਗਲੀ ਦੁਨੀਆ ਵਿਚੋਂ ਸਦੀਵੀ ਵਿਛੋੜਾ ਦੇ ਕੇ ਇਲਾਕੇ ਵਿਚ ਸੋਗ ਦੀਆਂ ਲਹਿਰਾਂ ਵਿਚ ਡੋਬ ਗਏ। ਸ: ਨਵਾਬ ਸਿੰਘ ਪੰਜਾਬ ਪਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਸਨ। ਇਨ੍ਹਾਂ ਆਪਣੀ ਜਿੰਦਗੀ ਦੀਆਂ ਪੋੜੀਆਂ ਚੜਨ ਸਮੇਂ ਰਾਜਨੀਤੀ ਦੇ ਗੁਰ ਸਿੱਖਣ ਲਈ ਕਈ ਸਾਲ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨਾਲ ਰੇਹ ਕੇ ਉਨ੍ਹਾਂ ਰਾਜਨੀਤੀ ਦੇ ਗੁਣ ਸਿਖੇ ਅਤੇ ਕੁਝ ਸਮਾਂ ਪਹਿਲਾਂ ਹਲਕੇ ਅੰਦਰ ਰਾਜਨੀਤੀਕ ਤੌਰ ਤੇ ਪੰਜਾਬ ਅੰਦਰ ਇਕੋ ਇਕ ਹੀ ਸ਼ਖਸੀਅਤ ਦੇ ਮਾਲਕ ਸਨ ਜਿਨ੍ਹਾਂ ਨੂੰ ਹਰ ਧਰਮ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਇਨਸਾਨ ਸਨ। ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਇਨ੍ਹਾਂ ਦੇ ਇਕ ਬਹੁੱਤ ਹੀ ਨਜਦੀਕੀ ਸ: ਦਲੇਰ ਸਿੰਘ ਹਰਿਅਉ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਇਨ੍ਹਾਂ ਦੀ ਉਮਰ ਤਕਰੀਬਨ 45 ਕੁ ਸਾਲ ਦੀ ਸੀ ਜਿਨ੍ਹਾਂ ਦੀਆਂ ਜਿੰਮੇਵਾਰੀਆਂ ਪਿਛੇ ਇਕ ਬੇਟੀ ਨੂੰ ਛੱਡ ਗਏ ਹਨ। ਉਨ੍ਹਾਂ ਕਿਹਾ ਇਨ੍ਹਾਂ ਦਾ ਪੂਰੇ ਭਾਰਤ ਵਿੱਚ ਹਰ ਵਰਗ ਨਾਲ ਵਧੀਆ ਵਰਤਾਓ ਹੋਣ ਕਰਕੇ ਜਗ੍ਹਾ ਜਗ੍ਹਾ ਤੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਸ਼ਖਸੀਅਤ ਬਾਰੇ ਅਚਾਨਕ ਕੁਝ ਦਿਨ ਪਹਿਲਾਂ ਇਨ੍ਹਾਂ ਦਾ ਦਿਲ ਦਾ ਦੌਰਾ ਪੈਣ ਨਾਲ ਇਨ੍ਹਾਂ ਦਾ ਦਿਹਾਂਤ ਹੋ ਗਿਆ। ਆਉਣ ਵਾਲੀ 2 ਜੁਲਾਈ ਨੂੰ ਇਨ੍ਹਾਂ ਦਾ ਭੋਗ ਗੁਰਦੁਆਰਾ ਸ੍ਰੀ ਨਾਨਕਸਰ ਵਿਖੇ ਪਾਏ ਜਾਣਗੇ।