ਲਾਸ਼ਾਂ ਨੂੰ ਸਨਮਾਨ ਸਹਿਤ ਲੈ ਕੇ ਜਾਣ ਲਈ ਹਦਾਇਤਾਂ ਜਾਰੀ

ਜੇਕਰ ਮ੍ਰਿਤਕ ਦੇ ਵਾਰਸਾਂ ਕੋਲ ਲਾਸ਼ ਲੈ ਜਾਣ ਲਈ ਪ੍ਰਬੰਧ ਨਹੀਂ ਤਾਂ ਸਿਵਲ ਹਸਪਤਾਲ 500 ਰੁਪਏ ਦੇਵੇਗਾ

ਬਠਿੰਡਾ/ਤਲਵੰਡੀ ਸਾਬੋ, 27 ਜੂਨ  (ਰਾਮ ਰੇਸ਼ਮ ਨਥੇਹਾ)- ਮ੍ਰਿਤਕ ਵਿਅਕਤੀ ਦੀ ਦੇਹ ਨੂੰ ਸਨਮਾਨ ਸਹਿਤ ਲਿਜਾਉਣ ਸਬੰਧ ਪੰਜਾਬ ਸਰਕਾਰ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਵਿਖੇ ਡਾਕਟਰ ਯਕੀਨੀ ਬਨਾਉਣਗੇ ਕਿ ਦੇਹ ਨੂੰ ਸੁਚੱਜੇ ਤਰੀਕੇ ਨਾਲ ਸਿਵਲ ਹਸਪਤਾਲ ’ਚੋ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਡਾਕਟਰ ਹਸਪਤਾਲ ’ਚੋਂ ਲਾਸ਼ ਦੀ  ਰਲੀਜ਼ ਬਾਰੇ ਆਰਡਰ ਜਾਰੀ ਕਰੇਗਾ ਉਹ ਮ੍ਰਿਤਕ ਦੇ ਵਾਰਸਾਂ ਤੋਂ ਲਾਸ ਲੈ ਕੇ ਜਾਣ ਦੇ ਪ੍ਰਬੰਧਾਂ ਸਬੰਧੀ ਪ੍ਰੋਫਾਰਮਾ ਭਰਾਏਗਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਨੂੰ ਪੁੱਛਿਆ ਜਾਵੇ ਕਿ ਉਨ੍ਹਾਂ ਕੋਲ ਲਾਸ਼ ਲਿਜਾਣ ਸਬੰਧੀ ਪ੍ਰਬੰਧ ਹਨ ਜਾਂ ਨਹੀਂ। ਜੇਕਰ ਉਨ੍ਹਾਂ ਕੋਲ ਕੋਈ ਪ੍ਰਬੰਧ ਨਹੀਂ ਹੋਵੇਗਾ ਤਾਂ ਵਾਰਸਾਂ ਨੂੰ 500 ਰੁਪਏ  ਤੱਕ ਦੀ ਮਾਲੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਇਹ ਸਹਾਇਤਾ ਪ੍ਰਫੋਰਮੇਂ ਵਿਚ ਭਰੀ ਜਾਣਕਾਰੀ ਅਨੁਸਾਰ ਭਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਬੰਧਤ ਹਸਪਤਾਲ ਮ੍ਰਿਤਕ ਦੀ ਦੇਹ ਨੂੰ ਢਕਣ ਲਈ ਮੁਫ਼ਤ ਕਫ਼ਨ ਮੁਹੱਈਆ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਕਫ਼ਨ ਅਣ-ਪਛਾਤੀ ਲਾਸ਼ਾਂ ਨੂੰ ਢਕਣ ਲਈ ਦਿੱਤਾ ਜਾਵੇਗਾ।

Send this to a friend