ਸ਼੍ਰੋਮਣੀ ਕਮੇਟੀ ਸਿਆਸਤ ਛੱਡੇ : ਮਨਪ੍ਰੀਤ ਬਾਦਲ

image ਬਠਿੰਡਾ, 27 ਜੂਨ (ਇੰਦਰਜੀਤ ਨਥਾਣਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਵਡਾ ਬਿਆਨ ਦਿੱਤਾ ਹੈ।ਬਠਿੰਡਾ ਵਿਚ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਸ. ਬਾਦਲ ਨੇ ਆਖਿਆ ਕਿ ਐਸਜੀਪੀਸੀ ਦਾ ਕੰਮ ਧਰਮ ਲਈ ਪ੍ਰਚਾਰ ਕਰਨਾ ਹੈ ਨਾ ਕਿ ਸਿਆਸਤ।ਉਨ੍ਹਾਂ ਆਖਿਆ ਜੇਕਰ ਐਸਜੀਪੀਸੀ ਇਹ ਕੰਮ ਕਰੇਗੀ ਤਾਂ ਇਸ ਨਾਲ ਸਿਆਸਤ ਤੇ ਧਰਮ ਦੋਵੇਂ ਹੀ ਖ਼ਤਮ ਹੋ ਜਾਣਗੇ।ਸ. ਬਾਦਲ ਨੇ ਆਖਿਆ ਕਿ ਟਰੇਡ ਯੂਨੀਅਨ ਤੇ ਇੰਡਸਟਰੀ ਦੀ ਟਰਕ ਯੂਨੀਅਨ ਨੂੰ ਖ਼ਤਮ ਕਰਨ ਦੀ ਮੰਗ ਸੀ।ਉਨ੍ਹਾਂ ਆਖਿਆ ਕਿ ਟਰਕ ਯੂਨੀਅਨ ਨੂੰ ਖ਼ਤਮ ਕਰਨ ਲਈ ਨੋਟੀਫ਼ਿਕੇਸ਼ਨ ਜਲਦੀ ਜਾਰੀ ਕਰ ਦਿਤਾ ਜਾਵੇਗਾ। ਕਿਸਾਨਾਂ ਦੇ ਕਰਜ਼ ਮੁਆਫ਼ੀ ਉਤੇ ਬੋਲਦਿਆਂ ਵਿਤ ਮੰਤਰੀ ਨੇ ਆਖਿਆ ਕਿ ਇਸ ਫ਼ੈਸਲੇ ਨਾਲ 9,75,000 ਕਿਸਾਨਾਂ ਨੂੰ ਫ਼ਾਇਦਾ ਹੋਵੇਗਾ।

Send this to a friend