ਧੂਰੀ, 27 ਜੂਨ (ਸਨੀ ਘਨੌਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਐਂਟੀ ਨਾਰਕੋਟਿਕਸ ਸੈਲ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਵਿੱਚ ਆਪਣਾ ਅਹਿਮ ਯੋਗਦਾਨ ਨਿਭਾਉਣ ਵਾਲੇ ਨੇੜਲੇ ਪਿੰਡ ਕਾਂਝਲਾ ਦੇ ਯੂਥ ਆਗੂ ਸੈਬੀ ਕਾਂਝਲਾ ਨੂੰ ਹਲਕਾ ਵਿਧਾਇਕ ਸ: ਦਲਵੀਰ ਸਿੰਘ ਗੋਲਡੀ ਦੀ ਸਿਫਾਰਿਸ਼ ’ਤੇ ਨਾਰਕੋਟਿਕਸ ਸੈਲ ਹਲਕਾ ਧੂਰੀ ਦਾ ਚੇਅਰਮੈਨ, ਧੂਰੀ ਹਲਕੇ ਦੀ ਬਣਾਈ ਕਮੇਟੀ ’ਚ ਕੁਲਦੀਪ ਸਿੰਘ ਨੱਤ ਨੂੰ ਵਾਇਸ ਚੇਅਰਮੈਨ ਅਤੇ ਰੌਮੀ ਵਰਮਾ ਨੂੰ ਧੂਰੀ ਸ਼ਹਿਰੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸੈਬੀ ਕਾਂਝਲਾ ਨੂੰ ਇਹ ਨਿਯੁਕਤੀ ਪੱਤਰ ਬੀਤੇ ਦਿਨੀਂ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਸੌਂਪਿਆ ਗਿਆ। ਇਸ ਨਿਯੁਕਤੀ ’ਤੇ ਸੈਬੀ ਕਾਂਝਲਾ ਨੇ ਧੂਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਾਰਕੋਟਿਕਸ ਸੈਲ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ, ਹਲਕਾ ਵਿਧਾਇਕ ਸ: ਦਲਵੀਰ ਸਿੰਘ ਗੋਲਡੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਮੈਨੂੰ ਜਿੰਮੇਵਾਰੀ ਸੌਂਪੀ ਗਈ ਹੈ ਮੈਂ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਕੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਹਮੇਸ਼ਾ ਤੱਤਪਰ ਰਹਾਂਗਾ। ਸੈਬੀ ਕਾਂਝਲਾ ਦੀ ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਂਗਰਸੀ ਆਗੂ ਇੰਦਰਜੀਤ ਸਿੰਘ ਮਰਾਹੜ, ਵੀਰਪ੍ਰਤਾਪ ਸਿੰਘ ਕਾਕਾ ਤੂਰ, ਲਾਡੀ ਭਲਵਾਨ, ਜਗਤਾਰ ਸਿੰਘ ਤਾਰਾ ਬੇਨੜਾ, ਅਕਸੈ ਧੂਰੀ ਪਿੰਡ, ਮੀਮਾ ਬੇਨੜਾ, ਗੁਰਜੀਤ ਭਸੌੜ, ਬੱਗਾ ਧੂਰੀ, ਹਰਮਨ ਧੂਰੀ, ਰਿੰਕੂ ਈਸੜਾ, ਅਨੂੰ ਸਿੰਗਲਾ ਆਦਿ ਨੇ ਸੈਬੀ ਕਾਂਝਲਾ ਨੂੰ ਵਧਾਈ ਦਿੰਦੇਆਂ ਸਮੁੱਚੀ ਕਾਂਗਰਸ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ।