ਵਾਸ਼ਿੰਗਟਨ ਡੀ. ਸੀ. 26 ਜੂਨ -ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਰੀਕਾ ਦੀ ਤਿੰਨ ਦਿਨਾ ਫੇਰੀ ਤੇ ਆਏ ਹਨ। ਜਿਥੇ ਉਨ੍ਹਾਂ ਪਹਿਲੇ ਦਿਨ ਸਵੇਰੇ ਅਮਰੀਕਾ ਦੇ ਉਘੇ ਬਿਜ਼ਨਸਮੈਨਾਂ ਨੂੰ ਮਿਲਕੇ ਭਾਰਤ ਵਿਚ ਨਿਵੇਸ਼ ਕਰਨ ਦਾ ਨਿਉਂਤਾ ਦਿਤਾ। ਉਪਰੰਤ ਦੁਪਿਹਰ ਬਾਅਦ ਰਿਟਜ਼ ਕਾਰਲਟਨ ਬਾਲਰੂਮ ਹੋਟਲ ਵਿਚ ਅਮਰੀਕਾ ਵਿਚ ਰਹਿੰਦੀ ਭਾਰਤੀ ਕਮਿਊਨਿਟੀ ਨੂੰ ਸੰਬੋਧਨ ਕੀਤਾ। ਜਿਥੇ ਭਾਰਤ ਅਤੇ ਅਮਰੀਕਾ ਦੇ ਰਾਸ਼ਟਰੀ ਗਾਨ ਤੋਂ ਬਾਅਦ ਅੰਬੈਸਡਰ ਨਵਤੇਜ ਸਿੰਘ ਸਰਨਾ ਨੇ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਕਿਹਾ ਅਤੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਨ ਲਈ ਬੇਨਤੀ ਕੀਤੀ।ਪ੍ਰਧਾਨ ਮੰਤਰੀ ਮੋਦੀ ਵਲੋਂ ਆਪਣੀ ਸਰਕਾਰ ਦਾ ਗੁਣਗਾਨ ਕੀਤਾ, ਤੇ ਰਸੋਈ ਗੈਸ ਦੀ ਸਬਸਿਡੀ ਨੂੰ ਸਿਧੇ ਤੌਰ ਤੇ ਗਰੀਬਾਂ ਦੇ ਖਾਤਿਆਂ ਵਿਚ ਜਮ੍ਹਾ ਕਰਵਾਉਣ। ਕਿਸਾਨਾਂ ਦੀ ਖਾਦ ਯੂਰੀਆ ਨੂੰ ਆਮ ਕਰਨ ਸਬੰਧੀ ਖੂਬ ਸੋਹਿਲੇ ਗਾਏ। ਭਾਵੇਂ ਆਏ ਮਹਿਮਾਨਾਂ ਵਲੋਂ ਤਾੜੀਆਂ ਨਾਲ ਭਰਪੂਰ ਸਹਿਮਤੀ ਪ੍ਰਗਟਾਈ।ਪਰ ਜਦੋਂ ਉਨ੍ਹਾਂ ਸਰਜੀਕਲ ੳਪਨਰੇਸ਼ਨ ਬਾਰੇ ਜ਼ਿਕਰ ਕੀਤਾ ਅਤੇ ਪੂਰੇ ਸੰਸਾਰ ਵਲੋਂ ਭਾਰਤ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਕਿ ਅਤਵਾਦ ਕੇਵਲ ਭਾਰਤ ਨਾਲ ਸਬੰਧਤ ਨਹੀਂ ਸਗੋਂ ਪੂਰਾ ਵਿਸ਼ਵ ਇਸ ਤੋਂ ਦੁਖੀ ਹੈ। ਇਸ ਲਈ ਸੰਸਾਰ ਦੇ ਹਰ ਮੁਲਕ ਨੇ ਭਾਰਤ ਦੇ ਸਰਜੀਕਲ ਉਪਰੇਸ਼ਨ ਦੀ ਹਮਾਇਤ ਕੀਤੀ ਹੈ।ਉਨ੍ਹਾਂ ਕੁਰਪਸ਼ਨ, ਵਿਕਾਸ ਅਤੇ ਅਧੁਨਿਕ ਟੈਕਨਾਲੌਜੀ ਰਾਹੀਂ ਭਾਰਤ ਨੂੰ ਵਿਕਾਸ ਦੇ ਰਾਹ ਤੇ ਤੋਰ ਕੇ ਡਿਜ਼ੀਟਲ ਸੰਸਾਰ ਵਿਚ ਅਹਿਮ ਥਾਂ ਬਣਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਪੁਲਾੜ ਵਿਚ ਹਾਥੀ ਦੇ ਭਾਰ ਜਿਡਾ ਰਾਕਟ ਛਡ ਕੇ ਪੂਰੇ ਸੰਸਾਰ ਨੂੰ ਹੈਰਾਨ ਕਰ ਦਿਤਾ। ਜਿਥੇ ਉਨ੍ਹਾਂ ਗਰੀਬਾਂ ਨੂੰ ਸੁਵਿਧਾਵਾਂ ਦੇਣ ਸਬੰਧੀ ਭਰਪੂਰ ਕਾਮਯਾਬੀ ਦਾ ਬੋਲਬਾਲਾ ਕੀਤਾ, ਉਥੇ ਪ੍ਰਵਾਸੀਆਂ ਨੂੰ ਨਰਾਜ਼ ਕੀਤਾ ਕਿ ਉਹ ਪ੍ਰਵਾਸੀਆਂ ਲਈ ਕੁਝ ਵੀ ਲੈ ਕੇ ਨਹੀਂ ਆਏ, ਸਗੋਂ ਪ੍ਰਵਾਸੀਆਂ ਨੂੰ ਮੁੜ ਮੌਜੂਦਾ ਸਰਕਾਰ ਨੂੰ ਸ਼ਕਤੀ ਬਖਸ਼ਣ ਦਾ ਟੇਢੇ ਤੌਰ ਤੇ ਗੁਣਗਾਨ ਕੀਤਾ। ਉਨ੍ਹਾਂ ਸ਼ੁਸਮਾ ਸਵਰਾਜ ਦੀ ਸ਼ਲਾਘਾ ਕੀਤੀ ਕਿ ਉਸ ਵਲੋਂ ਡਿਜ਼ੀਟਲ ਸੁਵਿਧਾਵਾਂ ਰਾਹੀਂ ਲੋਕਾਂ ਤਕ ਪਹੁੰਚ ਕੀਤੀ ਅਤੇ ਭਾਰਤੀਆਂ ਨੂੰ ਵਿਦੇਸ਼ਾਂ ਵਿਚੋਂ ਸੁਰਖਿਅਤ ਵਾਪਸ ਲਿਆਉਣ ਦੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅਜਕਲ੍ਹ ਭਾਰਤ ਵਿਚ ਪਾਸਪੋਰਟ ਪੰਦਰਾਂ ਦਿਨ ਵਿਚ ਮਿਲ ਜਾਂਦਾ ਹੈ ਜੋ ਕਿ ਸਰਕਾਰ ਦੀ ਵਡੀ ਪ੍ਰਾਪਤੀ ਹੈ।ਭਾਵੇਂ ਭਾਰਤੀ ਅੰਬੈਸੀ ਵਲੋਂ ਪੂਰੇ ਅਮਰੀਕਾ ਦੇ ਵਖ-ਵਖ ਪ੍ਰਾਂਤਾਂ ਤੋਂ ਭਾਰਤੀਆਂ ਨੂੰ ਬੁਲਾਂ ਦੇ ਭਾਰੀ ਇਕਠ ਜੁਟਾਇਆ ਪਰ ਸਾਰਾ ਕੁਝ ਇਲੈਕਸ਼ਨ 2019 ਨੂੰ ਸਮਰਪਿਤ ਮੋਦੀ ਦਾ ਸੰਬੋਧਨ ਆਏ ਮਹਿਮਾਨਾਂ ਨੂੰ ਪ੍ਰਭਾਵਿਤ ਕਰ ਗਿਆ।