ਬਟਾਲਾ, 26 ਜੂਨ (ਅਰਵਿੰਦਰ ਸਿੰਘ ਮਠਾਰੂ)-ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆਂ ਨੂੰ ਖਤਮ ਕਰਨ ਅਤੇ ਨਵੀਂ ਪੀੜੀ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨਾ ਲਈ ਵਿਸ਼ੇਸ ਮੀਟਿੰਗ ਆਰੰਭੀ ਗਈ ਹੈ। ਇਸ ਸਬੰਧ ਵਿੱਚ ਐਸ. ਐਸ.ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਡੀ.ਐਸ.ਪੀ ਸ਼੍ਰੀ ਹਰੀ ਸਰਨ ਸਰਮਾ ਦੀ ਯੋਗ ਅਗਵਾਈ ਵਿੱਚ ਪਿੰਡ ਰੰਗੜ ਨੰਗਲ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਡੀ.ਐਸ.ਪੀ ਹਰ ਸਰਨ ਸਰਮਾ ਨੇ ਲੋਕਾਂ ਨੂੰ ਸਬੋਧਨ ਕਰਦਿਆ ਨਸ਼ਿਆ ਤੋਂ ਹੋਣ ਵਾਲੀਆਂ ਨਾ ਮੁਰਾਦ ਬਿਮਾਰੀਆਂ ਅਤੇ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਕਿਹਾ ਇਹ ਜੋ ਉਪਰਾਲੇ ਸਰਕਾਰ ਕਰ ਰਹੀ ਹੈ ਇਹ ਸਭ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹੀ ਹੈ ਅਤੇ ਸਾਨੂੂੰ ਸਭ ਨੂੰ ਇਸ ਮੁਹਿੰਮ ’ਚ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਥਾਣਾ ਰੰਗੜ ਨੰਗਲ ਪੁਲਿਸ ਮੁਖੀ ਸ: ਮੁਖਤਾਰ ਸਿੰਘ ਵਿਸ਼ੇਸ ਤੌਰ ਤੇ ਸਾਮਲ ਹੋਏ। ਇਸ ਮੌਕੇ ਸਾਹਿਬਜੀਤ ਸਿੰਘ, ਸ: ਮਨਦੀਪ ਸਿੰਘ ਰੰਗੜ ਨੰਗਲ, ਮਲਕੀਤ ਸਿੰਘ ਨਾਨਕ ਨੰਗਲ, ਸਰਪੰਚ ਮੁਖਤਾਰ ਸਿੰਘ ਨਵਾਂ ਰੰਗੜ ਨੰਗਲ, ਦੀਵਾਨ ਸਿੰਘ, ਸੁਖਦੇਵ ਸਿੰਘ ਕਾਲੀਆਂ ਸਰਪੰਚ ਆਤਮਾ ਸਿੰਘ, ਤਰਲੋਚਨ ਸਿੰਘ, ਜਸਬੀਰ ਸਿੰਘ ਫੌਜੀ, ਨਿਸਾਨ ਸਿੰਘ, ਗਿਆਨੀ, ਜਸਪਾਲ ਸਿੰਘ, ਏ.ਐਸ.ਆਈ ਪਲਵਿੰਦਰ ਸਿੰਘ ਸੋਹਲ, ਜਥੇਦਾਰ ਤਰਸੇਮ ਸਿੰਘ, ਜਸਬੀਰ ਸਿੰਘ, ਗੁਰਨਾਮ ਸਿੰਘ, ਬਾਬਾ ਹਰਜੀਤ ਸਿੰਘ, ਪਰਮਜੀਤ ਸਿੰਘ, ਡਾ: ਹਰਪ੍ਰੀਤ ਸਿੰਘ ਰੰਗੜ ਨੰਗਲ, ਪੱਪੂ ਸਿੰਘ, ਪ੍ਰੀਤਮ ਸਿੰਘ, ਸਤਨਾਮ ਸਿੰਘ, ਬਾਬਾ ਚੰਦਾ ਸਿੰਘ ਆਦਿ ਹਾਜਰ ਸਨ।