ਪੀਰ ਬਾਬਾ ਲੱਖ ਦਾਤਾ ਜੀ ਦੇ 12ਵੇਂ ਸਾਲਾਨਾ ਸਮਾਗਮ ਦੌਰਾਨ ਲੋਕ ਭਲਾਈ ਯੁਵਾ ਦਲ ਸਨਮਾਨਿਤ

image ਬਟਾਲਾ, 26 ਜੂਨ (ਅਰਵਿੰਦਰ ਸਿੰਘ ਮਠਾਰੂ, ਰਾਜੂ ਖਹਿਰਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਬਾਬਾ ਹੈਪੀ ਸ਼ਾਹ ਜੀ ਵੱਲੋਂ ਪੀਰ ਬਾਬਾ ਲੱਖ ਦਾਤਾ ਜੀ ਦੀ ਦਰਗਾਹ ਤੇ 12ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਧਰਤੀ ’ਤੇ ਇਸ ਦਰਗਾਹ ’ਤੇ ਪੀਰ ਬਾਬਾ ਜੀ ਦੇ ਨਾਮ ਦੀ ਚਾਂਦਰ ਚੜਾਈ ਗਈ ਤੇ ਬਾਅਦ ਚ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਬਾਅਦ ਦੁਪਹਿਰ ਗੁਰੂ ਕਾ ¦ਗਰ ਅਤੁੱਟ ਹੀ ਵਰਤਾਇਆ ਗਿਆ ਤੇ ਬਾਅਦ ਚ ਪੀਰ ਬਾਬਾ ਲੱਖ ਦਾਤਾ ਜ ਦੇ ਸਬਦਾਂ ਦਾ ਗੁਨਗਾਣ ਕੀਤਾ ਗਿਆ ਤੇ ਪਹੁੰਚੀਆਂ ਹੋਈਆਂ ਸੰਗਤਾਂ ਨੇ ਪੀਰ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵਿਸ਼ੇਸ ਤੌਰ ’ਤੇ ਪੁੱਜੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਯੁਵਾ ਦਲ ਦੀ  ਸਮੁੱਚੀ ਟੀਮ ਇਸ ਮੌਕੇ ਸੰਸਥਾ ਦੇ ਸੰਚਾਲਕ ਸ: ਸਰਬਜੀਤ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਪੀਰਾਂ ਫਕੀਰਾਂ ਪਗੈਬੰਰਾਂ ਤੇ ਗੁਰੂਆਂ ਦੀ ਇਸ ਧਰਤੀ ਤੇ ਹਰ ਇਕ ਇਨਸਾਨ ਨੂੰ ਇਕ ਸਮਾਣ ਸਮਝਣਾ ਚਾਹੀਦਾ ਹੈ ਤੇ ਕਿਸੇ ਨਾਲ ਜਾਤ ਪਾਤ ਦਾ ਕੋਈ ਮੱਤਭੇਦ ਨਹੀਂ ਰੱਖਣਾ ਚਾਹੀਦਾ । ਇਸ ਮੌਕੇ ਬਾਬਾ ਹੈਪੀ ਸ਼ਾਹ ਜੀ ਵੱਲੋਂ ਸ. ਗਿੱਲ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਪੀਰ ਬਾਬਾ ਲੱਖ ਦਾਤਾ ਜੀ ਦੀ ਦਰਗਾਹ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਲੋਕ ਭਲਾਈ ਯੁਵਾ ਦਲ ਵੱਲੋਂ ਕੀਤੇ ਜਾ ਰਹੇ ਸਮਾਜ ਪ੍ਰਤੀ ਕੰਮਾਂ  ਸ਼ਲਾਘਾ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਬਾਬਾ ਸੁਰਜੀਤ ਸਿੰਘ, ਬਾਬਾ ਕੁਲਦੀਪ ਸਿੰਘ, ਚੇਅਰਮੈਨ ਡਾ. ਹੈਪੀ ਲਾਬੜਾ, ਚੇਅਰਮੈਨ ਹਲਕਾ ਕਲਾਨੌਰ ਜਗਜੀਤ ਸਿੰਘ, ਪੀ.ਏ. ਕਰਮਜੀਤ ਕੌਰ, ਮੀਤ ਪ੍ਰਧਾਨ ਪੰਜਾਬ ਪਿਆਰਾ ਸਿੰਘ, ਜ਼ਿਲ੍ਹਾ ਪ੍ਰਧਾਨ ਨਰੈਣ ਸਿੰਘ, ਕਾਦੀਆਂ ਸਿਟੀ ਪ੍ਰਧਾਨ, ਅਮਰਜੀਤ ਸਿੰਘ, ਖੁਜਾਲਾ ਪ੍ਰਧਾਨ ਦਲਬੀਰ ਸਿੰਘ, ਜਸਪਿੰਦਰ ਸਿੰਘ, ਚੇਅਰਮੈਨ ਹਿਉਮਨ ਰਾਇਟਸ ਲੋਕ ਭਲਾਈ ਯੁਵਾ ਦਲ ਮਿਸਟਰ ਵਿਲੀਅਮ ਡੀਨ, ਬਾਬਾ ਹਰਪ੍ਰੀਤ ਸਿੰਘ ਖਾਲਸਾ, ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਅਮਿਤ ਸੋਨੀ ਉਨ੍ਹਾਂ ਦੇ ਸਾਥੀ ਸੁਰਜੀਤ ਸਿੰਘ ਮੀਤ ਪ੍ਰਧਾਨ ਮੌਜੂਦ ਸਨ।

Send this to a friend