ਧੂਰੀ 24 ਜੂਨ (ਲਖਵੀਰ ਸਿੰਘ ਧਾਂਦਰਾ)-ਡੀ ਐਸ ਪੀ (ਦਿਹਾਤੀ ) ਸੰਗਰੂਰ ਸੰਦੀਪ ਵਡੇਰਾ ਵੱਲੋ ਆਪਣੇ ਦਿਹਾਤੀ ਦੋਰੇ ਦੋਰਾਨ ਅੱਜ ਥਾਣਾ ਸਦਰ ਧੂਰੀ ਅਧੀਨ ਆਉ ਪਿੰਡਾ ਦੇ ਸਰਪੰਚ ਪੰਚਾ ਅਤੇ ਮੋਹਤਬਰਾਂ ਦੀ ਪ੍ਰਿੰਸ ਬਿੱਲਾ ਬੇਨੜਾ ਵਿਖੇ ਸੱਦੀ ਇੱਕ ਮੀਟਿੰਗ ਦੋਰਾਨ ਲੋਕਾਂ ਦੀਆਂ ਘਰੇਲੂ ਝਗੜਿਆਂ ਅਤੇ ਵਿਭਾਗੀ ਸਿਕਾਇਤਾਂ ਸੂਣੀਆਂ , ਮੀਟਿੰਗ ਊਪਰੰਤ ਡੀ ਐਸ ਪੀ ਸੰਦੀਪ ਵਡੇਰਾ ਨੇ ਪੱਤਰਕਾਰਾ ਨੂੰ ਦਿਹਾਤੀ ਦੋਰੇ ਦੀ ਮਹੱਤਤਾਂ ਬਾਰੇ ਦੱਸਦਿਆਂ ਕਿਹਾ ਕਿ ਜਿੱਥੇ ਇਸ ਮੋਕੇ ਸਮਾਜ ਵਿੱਚ ਵਿਚਰਦੇ ਮਾੜੇ ਅਨਸਰਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਂਦਾ ਹੇ , ਊਥੇ ਹੀ ਜਿਹੜੇ ਅਸਲਾ ਧਾਰਕਾਂ ਦੀ ਮੋਤ ਹੋ ਚੁੱਕੀ ਹੈ ਊਹਨਾਂ ਦੇ ਲਾਇਸੰਸੀ ਅਸਲੇ ਨੂੰ ਉਹਨਾਂ ਦੇ ਵਾਰਸਾ ਦੇ ਨਾਮ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ । ੳਹਨਾਂ ਦੱਸਿਆਂ ਕਿ ਅੱਜ ਦੀ ਮੀਟਿੰਗ ਵਿੱਚ ਲੋਕਾਂ ਦੀਆਂ ਘਰੇਲੂ ਝਗੜਿਆਂ, ਜੰਗਲਾਤ ਅਤੇ ਲੋਕ ਨਿਰਮਾਣ ਵਿਭਾਗ ਬਾਰੇ ਮਿਲੀਆਂ ਸਿਕਾਇਤਾਂ ਸੂਣੀਆਂ ਗਈਆਂ ਜਿਹਨਾਂ ਨੂੰ ਨਿਪਟਾਰੇ ਲਈ ਜ੍ਹਿਲਾਂ ਪੂਲਿਸ ਮੂਖੀ ਰਾਹੀ ਸਬੰਧਤ ਵਿਭਾਗਾਂ ਦੇ ਉਚੱ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ। ਇਸ ਮੌਕੇ ਐਸ ਐਚ ਓ ਸਦਰ ਵਿਜੇ ਕੁਮਾਰ , ਟ੍ਰੈਫਿਕ ਅਤੇ ਪੀ ਸੀ ਆਰ ਇੰਨਚਾਰਜ ਪਵਨ ਕੁਮਾਰ ਤੋਂ ਇਲਾਵਾ ਸਰਪੰਚ ਚਰਨ ਸਿੰਘ ਸੇਰਪੁਰ ਸੋਢੀਆਂ, ਜਗਤਾਰ ਸਿੰਘ ਸੂਲਤਾਨਪੁਰ , ਜਗਦੀਪ ਸਿੰਘ ਟੀਟੂ ਧਾਂਦਰਾ, ਰਣਜੀਤ ਸਿੰਘ ਕਾਕਾ ਈਸੀ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਘਨੋਰ,ਸਾਬਕਾ ਸਰਪੰਚ ਗੂਰਵਿੰਦਰ ਸਿੰਘ ਗੋਗੀ ਪੁੰਨਾਵਾਲ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਸਰਪੰਚ ਪੰਚ ਅਤੇ ਮੋਹਤਬਰ ਹਾਜ਼ਰ ਸਨ।