ਬਾਦਸ਼ਾਹਪੁਰ, 24 ਜੂਨ (ਗੁਰਪ੍ਰਕਾਸ਼ ਸਿੰਘ ਧੰਜੂ)-ਪਿੰਡ ਬਾਦਸ਼ਾਹਪੁਰ ਵਿਚ ਕਈ ਸਾਲਾਂ ਤੋਂ ਵਾਟਰ ਬਾਕਸ ਟੈਂਕੀ ਬਣੀ ਹੋਈ ਹੈ। ਜਿਸ ਰਾਹੀਂ ਪਾਣੀ ਦੀ ਸਪਲਾਈ ਲੋਕਾਂ ਦੇ ਘਰਾਂ ਵਿਚ ਜਾਂਦੀ ਹੈ । ਵਾਟਰ ਬਾਕਸ ਦੇ ਦਬੇ ਹੋਏ ਪਾਇਪਾ ਦੀ ਬਹੁਤ ਜ਼ਿਆਦਾ ਲੀਕੇਜ ਹੈ। ਲੀਕੇਜ ਕਾਰਨ ਪੀਣ ਵਾਲੇ ਪਾਣੀ ਵਿਚ ਗੰਦਾ ਪਾਣੀ ਮਿਲ ਜਾਂਦਾ ਹੈ, ਜੋ ਹਰ ਇਕ ਨਾਗਰਿਕ ਲਈ ਬਹੁਤ ਹਾਨੀਕਾਰਕ ਹੈ। ਇਸ ਸਬੰਧੀ ਪਿੰਡ ਬਾਦਸ਼ਾਹਪੁਰ ਵਲੋਂ ਕਈ ਵਾਰ ਮਹਿਕਮੇ ਨਾਲ ਗਲਬਾਤ ਕੀਤੀ ਗਈ ਪਰ ਮਹਿਕਮੇ ਵਲੋਂ ਕੋਈ ਧਿਆਨ ਨਹੀਂ ਦਿਤਾ ਗਿਆ । ਪਿੰਡ ਬਾਦਸ਼ਾਹਪੁਰ ਦੇ ਕਈ ਡੇਰਿਆਂ ਢਾਣੀਆਂ ਦੇ ਘਰਾਂ ਨੂੰ ਵਾਟਰ ਸਪਲਾਈ ਨਹੀਂ ਮਿਲ ਰਹੀ ਜਿਨ੍ਹਾਂ ਦਾ ਜਮੀਨੀ ਪਾਣੀ ਬਹੁਤ ਖਰਾਬ ਹੈ। ਘਗਰ ਦਰਿਆ ਨੇੜੇ ਹੋਣ ਕਰਕੇ ਜਮੀਨੀ ਪਾਣੀ ਪੀਣ ਯੋਗ ਨਹੀਂ ਰਿਹਾ। ਘਗਰ ਦਰਿਆ ਦੇ ਨਾਲ ਲਗਦੇ ਕਈ ਪਿੰਡਾਂ ਵਿਚ ਹੁਣ ਤਕ ਕਈ ਮੋਤਾ ਹੋ ਚੁਕੀਆਂ ਹਨ ਪਰ ਮਹਿਕਮਾ ਅਜੇ ਵੀ ਕੁੰਭ ਕਰਣ ਦੀ ਨੀਂਦ ਸੁਤਾ ਪਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਵਾਟਰ ਸਪਲਾਈ ਵਾਲਿਆ ਦੇ ਦਫਤਰਾਂ ਦੇ ਗੇੜੇ ਮਾਰ – ਮਾਰ ਥਕ ਚੁਕੇ ਹਨ ਮਹਿਕਮਾ ਕੋਈ ਧਿਆਨ ਨਹੀਂ ਦੇ ਰਿਹਾ।ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਜੇਕਰ ਇਹ ਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਇਲਾਕੇ ਦੇ ਲੋਕਾਂ ਨੂੰ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਲੋਕਾਂ ਦਾ ਕਹਿਣਾ ਸੀ ਕਿ ਪਟਿਆਲਾ ਤੋਂ ਫੈਕਟਰੀਆਂ ਦਾ ਗੰਦਾ ਪਾਣੀ ਘਗਰ ਦਰਿਆ ਵਿਚ ਪੈਦਾ ਹੈ ।