ਸੀਟੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਜ਼ਾਂਬਿਆ ’ਚ ਹੋਇਆ ਸਮਝੋਤਾ
ਜਲੰਧਰ, 23 ਜੂਨ (ਪੰਜਾਬ ਟਾਇਮਜ਼ ਬਿਊਰੋ)-ਭਾਰਤੀ ਵਿਦਿਆਰਥੀ ਜ਼ਾਂਬਿਆ ਦੀ ਅਤੇ ਜ਼ਾਬਿਆ ਦੇ ਵਿਦਿਆਰਥੀ ਭਾਰਤੀ ਸੰਸਕ੍ਰਤੀ ਬਾਰੇ ਸਿੱਖਿਆ ਹਾਸਲ ਕਰਣਗੇ। ਸੀਟੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਜ਼ਾਂਬਿਆ ਵਿੱਚ ਸਮਝੋਤਾ ਕਰਾਰ ਹੋਇਆ। ਇਸ ਦੇ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਆਫ਼ ਜ਼ਾਂਬਿਆ ਵਿਖੇ ਆਪਣੀ ਨਿਜੀ ਸੰਸਕ੍ਰਿਤੀ ਬਾਰੇ ਸਿੱਖਿਆ ਮੁਹੱਈਆ ਕਰਵਾਉਣਗੇ। ਉਸੇ ਤਰ੍ਹਾਂ ਸੀਟੀ ਯੂਨੀਵਰਸਿਟੀ ਜ਼ਾਂਬਿਆ ਦੇ ਵਿਦਿਆਰਥੀਆਂ ਨੂੰ ਭਾਰਤ ਦੀ ਸੰਸਕ੍ਰਿਤੀ ਬਾਰੇ ਸਿੱਖਿਆ ਮੁਹੱਈਆਂ ਕਰਵਾਏਗਾ। ਇਸ ਨਾਲ ਦੋਨਾਂ ਦੇਸ਼ਾ ਵਿੱਚ ਸਿੱਖਿਅਕ ਅਦਾਰਿਆ ’ਚ ਕਾਫ਼ੀ ਵਾਧਾ ਹੋਵੇਗਾ। ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਅਤੇ ਯੂਨੀਵਰਸਿਟੀ ਆਫ਼ ਜ਼ਾਂਬਿਆ ਦੇ ਵਾਈਸ ਚਾਂਸਲਰ ਪ੍ਰੋ. ਲਿਊਕ ਈ ਮੂੰਬਾ ਨੇ ਇਸ ਕਰਾਰ ’ਤੇ ਦਸਤਖ਼ਤ ਕੀਤੇ। ਇਸ ਤੋਂ ਇਲਾਵਾ ਸੀਟੀ ਗਰੁੱਪ ਵਿਭਾਗ ਦੇ ਸਹਾਇਕ ਨਿਰਦੇਸ਼ਕ ਸ਼੍ਰੀ ਨਰੇਸ਼ ਸ਼ਰਮਾ ਨੇ ਯੂਨੀਵਰਸਿਟੀ ਆਫ਼ ਜ਼ਾਂਬਿਆ ਦੀ ਇੰਟਰਨੈਸ਼ਨਲ ਵਿਭਾਗ ਦੀ ਮੈਨੇਜਰ ਪੈਟ੍ਰਿਸਿਆ ਐਮ. ਸਕਾਲਾ ਨੂੰ ਐਮਊਯੂ ਭੇਂਟ ਕੀਤਾ। ਇਸ ਸਮਝੋਤੇ ਨਾਲ ਅਕਾਦਮਿਕ ਅਤੇ ਪ੍ਰਸ਼ਾਸਕੀ ਰੁਜ਼ਗਾਰ ਐਕਸਚੇਂਜ, ਸਟੂਡੈਂਟ ਅਕਸਚੇਂਜ, ਸੰਯੁਕਤ ਸਿੰਪੋਜ਼ਿਅਮ, ਸੈਮਿਨਾਰ, ਕਾਨਫਰੰਸ ਅਤੇ ਵਰਕਸ਼ਾਪ ਚਲਾਉਣ, ਅਕਾਦਮਿਕ, ਇੰਨਫੋਰਮੇਸ਼ਨ ਅਤੇ ਫੈਕਲਟੀ ਅਕਸਚੇਂਜ, ਸੰਯੂਕਤ ਰਿਸਰਚ ਕਰਨ, ਸ਼ਾਰਟ ਟਰਮ ਪ੍ਰੋਗਰਾਮ ਅਤੇ ਕੋ-ਕਰਿਕੂਲਰ ਅਤੇ ਐਕਸਟ੍ਰਾ ਕਰਿਕੂਲਰ ਐਕਟੀਵਿਟੀ ਕਰਵਾਉਣ ਸਬੰਧੀ ਕਰਾਰ ਕੀਤਾ। ਯੂਨੀਵਰਸਿਟੀ ਆਫ਼ ਜ਼ਾਂਬਿਆ ਦੇ ਵਾਈਸ ਚਾਂਸਲਰ ਪ੍ਰੋ- ਲਿਊਕ ਈ ਮੁੰਬਾ ਨੇ ਕਿਹਾ ਕਿ ਦੋਨਾਂ ਦੇਸ਼ਾ ਵਿਚ ਯੂਨੀਵਰਸਿਟੀ ਵਿਚਕਾਰ ਸਮਝੋਤਾ ਭਵਿੱਖ ਲਈ ਫਾਈਦੇਮੰਦ ਹੋਵੇਗਾ। ਵਿਦਿਆਰਥੀਆਂ ਨੂੰ ਦੂਜੇ ਦੇਸ਼ਾਂ ਦੀ ਨਵੀਂ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਦੂਜੇ ਦੇਸ਼ਾ ਵਿੱਚ ਮੌਕਾ ਮਿਲ ਰਿਹਾ ਹੈ। ਇਸ ਸਮਝੋਤੇ ਨਾਲ ਹੋਰ ਦੇਸ਼ ਦੀ ਸੰਸਤ੍ਰਿਤੀ ਬਾਰੇ ਜਾਨਣ ’ਚ ਆਸਾਨੀ ਹੋਵੇਗੀ। ਸੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਇਸ ਸਮਝੋਤੇ ਨਾਲ ਸ਼ੋਧ ਨੂੰ ਕਾਫੀ ਵਾਧਾ ਹੋਵੇਗਾ। ਜਦ ਦੋ ਦੇਸ਼ ਮਿਲਕੇ ਸ਼ੋਧ ਕਰਣਗੇ ਤਾਂ ਨਤੀਜੇ ਚੰਗਾ ਹੀ ਹੋਵੇਗਾ। ਇਹ ਦੋਨਾਂ ਦੇਸ਼ਾ ਲਈ ਲਾਭਦਾਇਕ ਹੋਵੇਗਾ। ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਪੂਰੇ ਵਿਸ਼ਵ ਵਿਚ ਮਸ਼ਹੂਰ ਹੈ। ਇਸ ਬਾਰੇ ਹਰ ਕੋਈ ਜਾਨਣ ਲਈ ਉਤਸਾਹਿਤ ਰਹਿੰਦਾ ਹੈ। ਇਸ ਲਈ ਜ਼ਾਂਬਿਆ ਦੇ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਬਾਰੇ ਸਿੱਖਿਣ ਨੂੰ ਮਿਲੇਗਾ।