ਸੁਨਾਮ, 23 ਜੂਨ (ਸੰਜੀਵ ਸਿੰਗਲਾ)-ਸ਼ਹਿਰ ਸੁਨਾਮ ਵਿਚ ਆ ਰਹੀ ਟਰੈਫਿਕ ਦੀ ਸਮਸਿਆ ਨੂੰ ਮਦੇ ਨਜ਼ਰ ਰਖਦੇ ਹੋਏ ਜਿਲਾ ਟਰੈਫਿਕ ਇੰਚਾਰਜ ਰਾਜੇਸ਼ ਸਨੇਹੀ ਨੇ ਟਰੈਫਿਕ ਨਿਯਮਾਂ ਦੀ ਓਲੰਗਣਾ ਕਰਨ ਅਤੇ ਦੁਕਾਨ ਤੋਂ ਬਾਹਰ ਸੜਕ ਤੇ ਸਮਾਨ ਰਖਕੇ ਟਰੈਫਿਕ ਚ ਵਿਗਣ ਪਾਉਣ ਵਾਲੇ ਦੁਕਾਨ ਦਾਰਾ ਦਾ ਬਾਹਰ ਪਿਆ ਸਮਾਨ ਚੁਕਾਂਦੇ ਹੋਏ ਤਾੜੀਆਂ ਕੀ ਅਪਨਾ ਸਮਾਨ ਆਪਣੀ ਦੁਕਾਨ ਦੀ ਹਦ ਚ ਰਖਣ ਤਾਕਿ ਸ਼ਹਿਰ ਦੇ ਲੋਕਾਂ ਨੂੰ ਆਣ-ਜਾਣ ਚ ਪ੍ਰੇਸ਼ਾਨੀ ਨਾ ਹੋਵੇ । ਸ਼ਹਿਰ ਦੇ ਅਗਰਵਾਲ ਚੌਂਕ ਚ ਨਾਕਾ ਲਗਾ ਕੇ ਚੈਕਿੰਗ ਦੌਰਾਨ ਬਿਨਾ ਨੰਬਰ ਪਲੇਟ,ਬਗੈਰ ਸੈਟ ਬੈਲਟ,ਅਦੁਰੇ ਕਾਗਜ,ਸ਼ਰਾਬ ਪੀ ਕੇ ਡਰਾਈਵ ਕਰਨ , ਅਤੇ ਬੁਲੇਟ ਮੋਟਰ ਸਾਈਕਲ ਤੇ ਪਟਾਕੇ ਮਾਰਕੇ ਲੋਕਾਂ ਚ ਦਹਿਸ਼ਤ ਪਾਉਣ ਵਾਲਿਆਂ ਦੇ ਚਲਾਨ ਕੱਟੇ ।