ਪਿੰਡ ਸਾਦਿਕਪੁਰ ਦੀ ਗੁਰਬਖ਼ਸ਼ ਕੌਰ ਨੇ ਮੁੜ ਸਰਪੰਚੀ ਸੰਭਾਲੀ

image ਸ਼ਾਹਕੋਟ, 22 ਜੂਨ (ਸੁਰਿੰਦਰ ਸਿੰਘ ਖਾਲਸਾ)-ਪਿੰਡ ਸਾਦਿਕਪੁਰ ਦੀ ਗੁਰਬਖਸ ਕੌਰ ਦੀ ਸਰਪੰਚੀ ਬਹਾਲ ਕੀਤੀ ਗਈ ਹੈ। ਮਾਨਯੋਗ  ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਉਕਤ ਫੈਸਲੇ ਮੁਤਾਬਿਕ ਬੀਬੀ ਗੁਰਬਖ਼ਸ ਕੌਰ ਨੂੰ ਤਰੁੰਤ ਸਰਪੰਚੀ ਦੇ ਆਰਡਰ ਮਿਲ ਗਏ ਹਨ।  ਮਾਨਯੋਗ ਡਾਇਰੈਕਰ,ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੋਹਾਲੀ ਦੇ ਪਿੱਠ ਅੰਕਣ ਨੰ  6/43/2014 -ਜਲੰਧਰ-ਸ/3784-85 ਮਿਤੀ 13/05/ 2015 ਨੂੰ ਗੁਰਬਖਸ਼ ਕੌਰ ਨੂੰ ਸਰਪੰਚ ਸਾਦਿਕਪੁਰ ਦੇ ਅਹੁੱਦੇ ਤੋ ਮੁਅੱਤਲ ਕਰ ਦਿੱਤਾ ਗਿਆ ਸੀ। ਜਿਕਰਯੋਗ ਹੈ ਕਿ  ਸਰਪੰਚੀ ਕਰਦਿਆ ਕੁਝ ਵਿਰੋਧੀ ਪਾਰਟੀਆਂ ਵੱਲੋ ਸਿਆਸੀ ਕਿੜ ਕੱਢਣ ਲਈ  ਉਨ੍ਹਾਂ ਤੇ ਪੰਚਾਇਤੀ ਜ਼ਮੀਨ ਤੇ ਨਜ਼ਾਇਜ ਕਬਜਿਆ ਦਾ ਦੋਸ਼ ਲਗਾ ਕੇ ਸ਼ਿਕਾਇਤ ਕਰ ਦਿੱਤੀ ਗਈ ਸੀ।  ਹੋਈ ਜਾਂਚ ਵਿਚ ਉਨ੍ਹਾਂ ਵਿਰੁਧ ਸਭ ਕੁਝ ਠੀਕ ਪਾਇਆ ਗਿਆ ਹੈ ਅਤੇ ਉਹ ਨਿਰਦੋਸ਼ ਸਾਬਤ ਹੋਏੇ ਹਨ।  ਉਪਰੰਤ ਗੁਰਬਖ਼ਸ ਕੌਰ ਵੱਲੋ ਦਾਇਰ ਕੀਤੀ ਗਈ ਰਿੱਟ ਪਟੀਸ਼ਨ ਨੰਬਰ 2986 ਆਫ 2016 ਰਾਹੀ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋ ਡਾਇਰੈਕਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋ ਉਕਤ ਫੈਸਲਾ ਰੱਦ ਕਰ ਦਿੱਤਾ ਗਿਆ ਹੈ। ਉਪਰੰਤ ਉਕਤ ਫੈਸਲੇ ਮੁਤਾਬਿਕ ਗੁਰਬਖ਼ਸ ਕੌਰ ਦੀ ਸਰਪੰਚ ਨੂੰ ਬਹਾਲ ਕਰਕੇ ਉਨ੍ਹਾਂ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ਾਹਕੋਟ ਵੱਲੋ ਸਰਪੰਚੀ ਫਿਰ ਦੁਬਾਰਾ ਦੇ ਦਿੱਤੀ ਗਈ ਹੈ।

Send this to a friend