ਜਲੰਧਰ, 21 ਜੂਨ (ਪੰਜਾਬ ਟਾਇਮਜ਼ ਬਿਊਰੋ)-ਅੱਜ ਸਵੇਰੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਹੜੇ ਵਿਚ ‘‘ਤੀਜੇ ਅੰਤਰਰਾਸ਼ਟਰੀ ਯੋਗ ਦਿਵਸੂ ਮੌਕੇ ਯੋਗ ਕਰਵਾੲਆ ਗਿਆ। ਇਸ ਵਿਚ 2 ਪੰਜਾਬ ਬਟਾਲੀਅਨ ਐਨ.ਸੀ.ਸੀ. ਜਲੰਧਰ ਦੇ ਲਗਭਗ 225 ਆਰਮੀ ਵਿੰਗ ਕੈਡਿਟਾਂ (ਲੜਕੇ ਅਤੇ ਲੜਕੀਆਂ) ਨੇ ਭਾਗ ਲਿਆ। ਜਿਸ ਵਿਚ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੰਕੈ. ਸਕੂਲ ਪੀ.ਏ.ਪੀ., ਸਰਕਾਰੀ ਸੀਨੀਅਰ ਸੰਕੈ. ਸਕੂਲ ਲਾਡੋਵਾਲੀ ਅਤੇ ਦੋਆਬਾ ਖ਼ਾਲਸਾ ਸੀਨੀਅਰ ਸੰਕੈ. ਸਕੂਲ ਜਲੰਧਰ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਐਨ.ਸੀ.ਸੀ. ਅਫਸਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਯੋਗਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੈਡਿਟਾਂ ਨੂੰ ਯੋਗ ਪੱਧਤੀ ਦਾ ਸਾਡੀ ਸਿਹਤ, ਜੀਵਨ ਅਤੇ ਸਮਾਜਿਕ ਇਕਸੁਰਤਾ ਲਈ ਲੋੜ ਅਤੇ ਮਹੱਤਵ ਨੂੰ ਦੱਸਦਿਆਂ ਇਸ ਨੂੰ ਜੀਵਨ ਵਿੱਚ ਅਪਨਾਉਣ ਲਈ ਕਿਹਾ। ਇਸ ਮੌਕੇ ਮੁਖ ਯੋਗਾ ਇੰਸਟਰੱਕਟਰ ਮਿਸਜ਼ ਰੇਖਾ ਉਪਲ, ਲੈਫਟੀਨੈਂਟ ਕਰਨਲ ਡੀ.ਐਸ. ਪਟਿਆਲ, ਮੇਜਰ ਜੇ.ਐਸ. ਰਾਣਾ, ਐਨ.ਸੀ.ਸੀ. ਅਫਸਰ ਗਗਨਦੀਪ ਸਿੰਘ, ਕੇ.ਕੇ. ਸ਼ਰਮਾ, ਲਖਵਿੰਦਰ ਸਿੰਘ, ਹਰਿੰਦਰਪਾਲ ਸਿੰਘ ਅਤੇ ਸੂਬੇਦਾਰ ਲਖਵਿੰਦਰ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।