Skip to content
Independent perspectives. Global stories.
BREAKING

ਫਿਜ਼ਿਓਥਰੈਪੀ, ਸਪੀਚ ਥਰੈਪੀ ਅਤੇ ਮੋਬਿਲਟੀ ਟ੍ਰੇਨਿੰਗ ਮੁਫ਼ਤ ਦਿੱਤੀ ਜਾਵੇਗੀ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

Share this story

image ਬਠਿੰਡਾ, 16 ਜੂਨ (ਇੰਦਰਜੀਤ ਨਥਾਣਾ, ਪਵਨ ਕੁਮਾਰ)- ਜ਼ਿਲ੍ਹਾ ਅਪੰਗ ਮੁੜ ਵਸੇਵਾ ਕੇਂਦਰ (ਡੀ.ਡੀ.ਆਰ ਸੀ) ਅਤੇ ਕਿੱਤਾ ਮੁੱਖੀ ਮੁੜ ਵਸੇਵਾ ਕੇਂਦਰ (ਵੀ.ਆਰ.ਸੀ.) ਵੱਲੋਂ ਅਪੰਗ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਸਬੰਧੀ ਜ਼ਿਲ੍ਹਾ ਬਠਿੰਡਾ ਦੇ ਸਾਰੇ ਬਲਾਕਾਂ ਦੀਆਂ ਸੀ.ਡੀ.ਪੀ.ਓਜ਼ ਅਤੇ ਸੁਪਰਵਾਈਜ਼ਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਵੀ.ਆਰ.ਸੀ. ਬਠਿੰਡਾ ਵੱਲੋਂ 40 ਪ੍ਰਤੀਸ਼ਤਤਾ ਵਾਲੇ ਅਪੰਗ ਵਿਅਕਤੀਆਂ ਨੂੰ ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਦੀ ਹੋਵੇ ਉਨ੍ਹਾਂ ਨੂੰ ਇੱਕ ਸਾਲ ਦਾ ਕੰਪਿਊਟਰ ਕੋਰਸ ਅਤੇ ਸਿਲਾਈ-ਕਟਾਈ ਦੇ ਕੌਰਸਾਂ ਦੀ ਮੁਫ਼ਤ ਟ੍ਰੇਨਿੰਗ ਧੋਬੀਆਣਾ ਰੋਡ, ਗਲੀ ਨੰਬਰ 3-4 ਬਠਿੰਡਾ ਵਿਖੇ ਦਿੱਤੀ ਜਾਵੇਗੀ ਅਤੇ ਟ੍ਰੇਨਿੰਗ ਲੈਣ ਵਾਲੇ ਅਪੰਗ ਵਿਅਕਤੀਆਂ ਨੂੰ 2000/- ਰੁਪਏ ਪ੍ਰਤੀ ਮਹੀਨਾ ਵਜੀਫ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋ ਅਪੰਗ ਲੋਕਾਂ ਨੂੰ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਰੈਡ ਕਰਾਸ, ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਵਿਖੇ ਡੀ.ਡੀ.ਆਰ.ਸੀ. ਬਠਿੰਡਾ ਵੱਲੋਂ ਫਿਜ਼ਿਓਥਰੈਪੀ, ਸਪੀਚ ਥਰੈਪੀ, ਮੋਬਿਲਟੀ ਟਰੇਨਿੰਗ (ਨੇਤਰਹੀਣਾਂ ਲਈ) ਇਸ ਤੋਂ ਇਲਾਵਾ ਦਿਵਯਾਂਗਜਨ (ਅਪੰਗ) ਵਿਅਕਤੀਆਂ ਨੂੰ ਨਕਲੀ ਲੱਤਾ, ਕੈਲੀਪਰ, ਕੰਨਾਂ ਵਾਲੀਆਂ ਮਸ਼ੀਨਾਂ, ਵ੍ਹੀਲ ਚੇਅਰ, ਟਰਾਈਸਾਈਕਲ ਆਦਿ ਦੀ ਸਹੂਲਤ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਹੂਲਤਾਂ ਲੈਣ ਲਈ ਬਿਨੈ ਕਰਤਾ ਕੋਲ ਅਪੰਗਤਾ ਸਰਟੀਫ਼ਿਕੇਟ 40 ਪ੍ਰਤੀਸ਼ਤ  ਜਾਂ ਇਸ ਤੋਂ ਵੱਧ ਦਾ ਹੋਵੇ ਅਤੇ ਉਸ ਦਾ ਆਮਦਨ ਸਰਟੀਫਿਕੇਟ 15000/ ਪ੍ਰਤੀ ਮਹੀਨਾ ਤੋਂ ਘੱਟ ਅਤੇ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੈਂਟਰ ਵਿਖੇ ਪਹੁੰਚ ਕੇ ਸਹੂਲਤਾਂ ਦਾ ਵੱਧ ਤੋ ਵੱਧ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਔਰਤਾਂ ਵਿਚ ਛਾਤੀ ਦਾ ਕੈਂਸਰ, ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਮੂੰਹ ਦਾ ਕੈਂਸਰ ਸਬੰਧੀ ਪਿੰਡਾਂ ਵਿਚ ਸਬ-ਸੈਂਟਰਾਂ ਤੇ ਏ.ਐਨ.ਐਮ. ਵੱਲੋਂ ਆਰੰਭਿਕ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਵੇਗੀ ਜੇ ਕਿਸੇ ਤੋ ਸ਼ੱਕ ਲੱਗਦਾ ਹੈ ਤਾਂ ਉਸਦੀ ਅਗੇਤਰੀ ਮੁਕੰਮਲ ਜਾਂਚ ਸਿਵਲ ਹਸਪਤਾਲ ਜਾਂ ਅਡਵਾਂਸ ਕੈਂਸਰ ਇੰਸਟੀਚਿਊਟ ਵਿਖੇ  ਕੀਤੀ ਜਾਵੇਗੀ ਤਾਂ ਜੋ ਉਕਤ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾ ਸਕੇ। ਇਸ ਮੌਕੇ ਡੀ.ਸੀ.ਪੀ.ਓ. ਮੈਡਮ ਰਵਨੀਤ ਕੌਰ ਸਿੱਧੂ, ਵੀ.ਆਰ.ਸੀ. ਦੇ ਸੁਪਰਡੈਂਟ ਸ਼੍ਰੀ ਦਰਸ਼ਨ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.), ਸਿਵਲ ਸਰਜਨ, ਬਠਿੰਡਾ, ਡੀ.ਡੀ.ਆਰ.ਸੀ ਦੇ ਅਧਿਕਾਰੀ ਅਤੇ ਸਮੂਹ ਬਲਾਕਾਂ ਦੇ ਸੀ.ਡੀ.ਪੀ.ਓਜ਼ ਅਤੇ ਸੁਪਰਵਾਈਜ਼ਰਜ਼ ਹਾਜ਼ਰ ਸਨ।

WRITTEN BY