61 ਕਿੱਲੋ ਡੋਡੇ, ਚੂਰਾ ਪੋਸਤ ਸਮੇਤ 3 ਕਾਬੂ

image ਜਲੰਧਰ, 15 ਜੂਨ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ. ਪੀ. ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ, ਸ੍ਰੀ ਬਲਕਾਰ ਸਿੰਘ ਪੀ. ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ੍ਰੀ ਸੁਰਿੰਦਰ ਮੋਹਣ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀਆਂ ਹਦਾਇਤਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਚਲਾਈ ਜਾ ਰਹੀ ਮੁਹਿਮ ਤਹਿਤ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਮਹਿੰਦਰ ਸਿੰਘ ਇੰਸਪੈਕਟਰ, ਇੰਚਾਰਾਜ ਐਂਟੀ ਨਾਰਕੋਟਿਕ ਸੈਲ ਜਲੰਧਰ ਦਿਹਾਤੀ ਦੀ ਟੀਮ ਦੇ ਏ.ਐਸ.ਆਈ ਅਮਰਜੀਤ ਸਿੰਘ ਐਂਟੀ ਨਾਰਕੋਟਿਕ ਸੈਲ ਜਲੰਧਰ ਦਿਹਾਤੀ ਵੱਲੋਂ ਪਿੰਡ ਕੜਿਆਲਾ ਮੋੜ ਨਵਾਂ ਸ਼ਹਿਰ ਰੋਡ ਫਿਲੌਰ ਤੋਂ ਬਲਵੀਰ ਸਿੰਘ ਪੁੱਤਰ ਸੋਮ ਨਾਥ ਕੌਮ ਸਾਂਸੀ ਵਾਸੀ ਪਿੰਡ ਜੱਲੋਵਾਲ ਥਾਣਾ ਸਦਰ ਨਵਾਂ ਸ਼ਹਿਰ ਨੂੰ ਕਾਬੂ ਕੀਤਾ, ਜਿਸ ਪਾਸੋਂ 25 ਕਿੱਲੋਂ ਡੋਡੇ ਚੂਰਾ ਪੋਸਤ ਬਰਾਮਦ ਹੋਏ। ਜਿਸ ਦੇ ਖਿਲ਼ਾਫ਼ ਮੁਕੱਦਮਾ ਨੰਬਰ 216 ਮਿਤੀ 14.06.2017 ਅ:ਧ: 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ। ਇਸੇ ਤਰਾਂ ਤਰਾਂ ਏ.ਐਸ.ਆਈ. ਸੁਰਜੀਤ ਸਿੰਘ ਐਂਟੀ ਨਾਰਕੋਟਿਕ ਸੈਲੱ ਜਲੰਧਰ ਦਿਹਾਤੀ ਵੱਲੋਂ ਨੇੜੇ ਮੋੜ ਭਾਰਸਿੰਘਪੁਰਾ ਥਾਣਾ ਫਿਲੌਰ ਤੋਂ ਰਮੇਸ਼ ਕੁਮਾਰ ਉਰਫ ਦਾਰਾ ਪੁੱਤਰ ਜਾਗਰ ਰਾਮ ਕੌਮ ਸਾਂਸੀ ਵਾਸੀ ਰਾਏਪੁਰ ਅਰਾਈਆਂ ਥਾਣਾ ਫਿਲੌਰ ਨੂੰ ਕਾਬੂ ਕਰਕੇ ਇਸ ਪਾਸੋਂ 11 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ। ਜਿਸ ਦੇ ਖਿਲ਼ਾਫ਼ ਮੁਕੱਦਮਾ ਨੰਬਰ 217 ਮਿਤੀ 14.06.2017 ਅ:ਧ: 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ। ਇਸੇ ਤਰ੍ਹਾਂ ਏ.ਐਸ.ਆਈ. ਚਰਨਜੀਤ ਸਿੰਘ ਐਂਟੀ ਨਾਰਕੋਟਿਕ ਸੈਲ ਜਲੰਧਰ ਦਿਹਾਤੀ ਵੱਲੋਂ ਨੇੜੇ ਚੂੰਗੀ ਫਿਲੌਰ ਨਵਾਂ ਸ਼ਹਿਰ ਰੋਡ ਤੋਂ ਅਰੁਨ ਕੁਮਾਰ ਪੁੱਤਰ ਸ਼ੇਦੀ ਲਾਲ ਕੌਮ ਆਦਿਧਰਮੀ ਵਾਸੀ ਭਾਮੀਆਂ ਕਲਾਂ ਥਾਣਾ ਜਮਾਲਪੁਰ ਜਿਲਾ ਲੁਧਿਆਣਾ ਨੂੰ ਸਮੇਤ ਥ੍ਰੀ ਵਹੀਲਰ ਕਾਬੂ ਕਰਕੇ ਇਸ ਪਾਸੋਂ 25 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ। ਜਿਸ ਦੇ ਖਿਲ਼ਾਫ਼ ਮੁਕੱਦਮਾ ਨੰਬਰ 215 ਮਿਤੀ 14.06.2017 ਅ:ਧ: 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ। ਜੋ ਇਹ ਤਿੰਨੇ ਨਸ਼ਾ ਤਸਕਰ ਸਹਾਰਨਪੁਰ ਯੂ.ਪੀ. ਤੋਂ ਡੋਡੇ ਚੂਰਾ ਪੋਸਤ ਲੈ ਕੇ ਆਉਂਦੇ ਸਨ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਸਪਲਾਈ ਕਰਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਇਹ ਨਸ਼ਾ ਤਸਕਰੀ ਕਰਦੇ ਆ ਰਹੇ ਹਨ। ਜੋ ਇਹਨਾਂ ਪਾਸੋਂ ਪੁੱਛ ਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Send this to a friend