ਕਿਸੇ ਵੀ ਪ੍ਰਕਾਰ ਦੇ ਨਸ਼ੇ ਦੇ ਵਪਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਰਾਜਵਿੰਦਰ ਕੌਰ

image ਪਾਤੜਾਂ, 15 ਜੂਨ (ਹਰਭਜਨ ਸਿੰਘ ਮਹਿਰੋਕ)- ਜ਼ਿਲ੍ਹਾ ਪੁਲਿਸ ਮੁੱਖੀ ਦੀਆਂ ਦਿੱਤੀਆਂ ਹਦਾਇਤਾਂ ਮੁਤਾਬਿਕ ਸਬਡਵੀਜਨ ਪਾਤੜਾਂ ਅਧੀਨ ਪੈਂਦੇ ਥਾਣਾ ਘੱਗਾ ਦੇ ਐਸ. ਐਚ. ਓ. ਰਾਜਵਿੰਦਰ ਕੌਰ ਵੱਲੋਂ ਪੁਲਿਸ ਪਾਰਟੀ ਨਾਲ ਲੈ ਕੇ ਵੱਖ-ਵੱਖ ਪਿੰਡਾਂ ਵਿਚ ਗੁਪਤ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਦੌਰਾਨ ਕਈ ਪ੍ਰਕਾਰ ਦੇ ਨਸ਼ਿਆਂ ਸਮੇਤ ਨਜਾਇਜ ਸ਼ਰਾਬ, ਅਫੀਮ, ਭੁੱਕੀ, ਬਰਾਮਦ ਕੀਤੀ। ਪਿੰਡ ਮਰਦੇਡੀ ਵਿਚੋਂ ਨਜਾਇਜ ਤੌਰ ਤੇ ਪਾਈ ਹੋਈ 80 ਲੀਟਰ ਲਾਹਣ ਫੜੀ, ਪਿੰਡ ਦੇਦੜਾਂ ਵਿਚੋਂ 2 ਕਿਲੋ ਭੁੱਕੀ, 360 ਬੋਤਲਾਂ ਬਾਦਸ਼ਾਪੁਰ ਚੋਂਕੀ ਵਿੱਚ ਹਰਿਆਣਾ ਸ਼ਰਾਬ ਦੀਆਂ ਅਤੇ 24 ਬੋਤਲਾਂ ਘੱਗਾ ਥਾਣਾ ਵਿਖੇ ਫੜਕੇ ਵੱਖ-ਵੱਖ ਧਾਰਾਵਾਂ ਤਹਿਤ ਥਾਣਾਂ ਘੱਗਾ ਵਿਚ ਕਈ ਵਿਅਕਤੀਆਂ ਤੇ ਮੁਕੱਦਮਾ ਦਰਜ ਕੀਤਾ ਗਿਆ। ਇਨਾਂ ਮਾਮਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਘੱਗਾ ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਜਿਲ਼ਾ ਪੁਲਿਸ ਮੁੱਖੀ ਵੱਲੋਂ ਦਿੱਤੀਆਂ ਸਖਤ ਹਦਾਇਤਾਂ ਦੇ ਚਲਦਿਆਂ ਪਾਤੜਾਂ ਪੁਲਿਸ ਉਪ ਕਪਤਾਨ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਤੇ ਚਲਦਿਆਂ ਥਾਣਾ ਘੱਗਾ ਵੱਲੋਂ ਪੂਰੀ ਚੋਕਸੀ ਵਰਤੀ ਜਾ ਰਹੀ ਹੈ। ਪੁਲਿਸ ਵੱਲੋਂ ਸਿਵਲ ਵਰਦੀ ਵਿੱਚ ਸੀ. ਆਈ. ਡੀ. ਲਈ ਕੁੱਝ ਮੁਲਾਜਮਾਂ ਨੂੰ ਸਪੈਸ਼ਲ ਟਰੇਨਿੰਗ ਦੇ ਕੇ ਕਰਾਈਮ ਫੜਨ ਲਈ ਕਰਾਈਮ ਵਾਲੀਆਂ ਥਾਵਾਂ ਤੇ ਭੇਜਿਆ ਗਿਆ ਹੈ। ਜਿਨ੍ਹਾਂ ਦੀ ਵਧੀਆ ਕਾਰਗੁਜਾਰੀ ਨਾਲ ਹੁਣ ਤੱਕ ਬਹੁੱਤ ਸਾਰੇ ਮੁਜਰਮਾਂ ਨੂੰ ਫੜ ਚੁੱਕੇ ਹਾਂ। ਥਾਣਾ ਘੱਗਾ ਮੁੱਖੀ ਨੇ ਕਿਹਾ ਉਨ੍ਹਾਂ ਮੁਲਾਜ਼ਮਾਂ ਵੱਲੋਂ ਕਿਸੇ ਵੀ ਗਲਤ ਅੰਸਰਾਂ ਸਬੰਧੀ ਸੂਚਨਾ ਮਿਲਦੇ ਹੀ ਮੈਨੂੰ ਫੋਨ ਕੋਲ ਕਰਦੇ ਹਨ ਉਨ੍ਹਾਂ ਦੇ ਅਧਾਰ ਤੇ ਸਾਡੇ ਵੱਲੋਂ ਮੌਕੇ ਤੇ ਕਾਰਵਾਈ ਕਰਦੇ ਹੋਏ ਮੁਜਰਮ ਨੂੰ ਫੜਿਆ ਜਾਂਦਾ ਹੈ। ਪ੍ਰੈਸ ਨੂੰ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਨੇ ਕਿਹਾ ਕਈ ਵਾਰ ਦੇਖਣ ਨੂੰ ਮਿਲਿਆ ਕਿ ਮਾੜੇ ਅੰਸਰ ਜੋ ਨਸ਼ਿਆਂ ਦੇ ਵਪਾਰੀ ਉਨ੍ਹਾਂ ਦੀਆਂ ਤਾਰਾਂ ਕਾਫੀ ਲੰਬੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਕੁੱਝ ਵਿਅਕਤੀ ਰੋਕੀ ਕਰਨ ਲਈ ਰੱਖੇ ਹਨ ਜੋ ਉਨ੍ਹਾਂ ਦੇ ਰਸਤੇ ਬਦਲਣ ਲਈ ਮਦਦ ਕਰਦੇ ਹਨ। ਯਾਦ ਰਹੇ ਥਾਣਾ ਘੱਗਾ ਮੁੱਖੀ ਰਾਜਵਿੰਦਰ ਕੌਰ ਨੇ ਖੇਡਾਂ ਵਿੱਚ ਮੱਲਾਂ ਮਾਰ ਕੇ ਗੋਲਡ ਮੈਡਲ ਹਾਸਲ ਕਰਨ ਤੋਂ ਬਾਅਦ ਸਨ: 2001 ਵਿਚ ਸਿੱਧੇ ਏ. ਐਸ. ਆਈ. ਭਰਤੀ ਹੋ ਕੇ ਵੱਖ ਵੱਖ ਥਾਣਿਆਂ ਵਿੱਚ ਡਿਉਟੀ ਕਰਨ ਤੋਂ ਬਾਅਦ ਹੁਣ ਤੱਕ ਕਈ ਮੁਜਰਮਾਂ ਨੂੰ ਹਵਾਲਾਤ ਦੀ ਹਵਾ ਖਵਾ ਚੁਕੇ ਹਨ।

Send this to a friend