ਚੰਡੀਗੜ੍ਹ, 14 ਜੂਨ (ਪੰਜਾਬ ਟਾਇਮਜ਼ ਬਿਊਰ)- ਹਰਿਆਣਾ ਦੇ ਮੁਖ ਮੰਤਰੀ ਮਨਹਰ ਲਾਲ ਨੇ ਅਜੀਤ ਅਖਬਾਰ, ਚੰਡੀਗੜ੍ਹ ਦੇ ਬਿਊਰ ਚੀਫ਼ ਦਇਆਨੰਦ ਚੌਧਰੀ ਦੀ ਅਚਾਨਕ ਮੌਤ ’ਤੇ ਡੂੰਘਾ ਦੁਖ ਅਤੇ ਸ਼ੌਕ ਪ੍ਰਗਟ ਕੀਤਾ ਹ। ਪਿਛਲੀ ਰਾਤ ਦਿਲ ਦਾ ਦੌਰਾ ਪਣ ਨਾਲ ਉਨ੍ਹਾਂ ਦੀ ਮੌਤ ਹ ਗਈ। ਉਹ 53 ਸਾਲ ਦੇ ਸਨ। ਅਜ ਇਥੇ ਜਾਰੀ ਸ਼ੌਕ ਸੰਦੇਸ਼ ਵਿਚ ਮੁਖ ਮੰਤਰੀ ਨੇ ਦੁਖੀ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟਾਈ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕੀਤੀ। ਹਰਿਆਣਾ ਦੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਮੰਤਰੀ ਸ੍ਰੀਮਤੀ ਕਵਿਤਾ ਜਨ ਨੇ ਦਇਆਨੰਦ ਚੌਧਰੀ ਦੀ ਮੌਤ ’ਤੇ ਡੂੰਘਾ ਦੁਖ ਪ੍ਰਗਟ ਕੀਤਾ ਅਤੇ ਦੁਖੀ ਪਰਿਵਾਰ ਦੇ ਲਈ ਆਪਣੀ ਹਮਦਰਦੀ ਪ੍ਰਗਟਾਈ। ਮੁਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰਿਆ, ਓ.ਐਸ.ਡੀ. ਮੀਡੀਆ ਰਾਜਕੁਮਾਰ ਭਰਦਵਾਜ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਪ੍ਰਧਾਨ ਸਕਤਰ ਰਾਜੇਸ਼ ਖੁਲਰ ਅਤੇ ਡਾਇਰਕਟਰ ਟੀ.ਐਲ. ਸਤਿਆਪ੍ਰਕਾਸ਼ ਨੇ ਵੀ ਉਨ੍ਹਾਂ ਦੇ ਮੌਤ ਦੇ ਦੁਖ ਪ੍ਰਗਟ ਕੀਤਾ। ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਅਜੀਤ ਅਖਬਾਰ, ਚੰਡੀਗੜ੍ਹ ਦੇ ਬਿਓਰ ਚੀਫ਼ ਦਇਆਨੰਦ ਚੌਧਰੀ ਦੇ ਅਚਾਨਕ ਮੌਤ ’ਤੇ ਡੂੰਘਾ ਦੁਖ ਪ੍ਰਗਟਾਇਆ।