ਸ੍ਰੀਨਗਰ, 3 ਅਕਤੂਬਰ (ਪੀ.ਟੀ.)- ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਬਾਹਰਵਾਰ ਇਲਾਕਿਆਂ ‘ਚ ਇਕ ਮਕਾਨ ‘ਤੇ ਕਬਜ਼ਾ ਕਰੀ ਬੈਠੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਭਿਆਨਕ ਮੁਠਭੇੜ ਖਤਮ ਹੋ ਗਈ ਹੈ। ਸੂਤਰਾਂ ਮੁਤਾਬਕ ਇਸ ਮੁਠਭੇੜ ‘ਚ 8 ਪੁਲਿਸ ਜਵਾਨ ਜ਼ਖਮੀ ਹੋ ਗਏ ਹਨ। ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਲਾਲ ਚੌਕ ਤੋਂ 10 ਕਿਲੋਮੀਟਰ ਦੂਰ ਅਹਿਮਦ ਨਗਰ ਇਲਾਕੇ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਹੋਈ ਮੁਠਭੇੜ ‘ਚ ਇਕ ਸਬ ਇੰਸਪੈਕਟਰ ਸਮੇਤ 8 ਪੁਲਿਸ ਕਰਮਚਾਰੀਆਂ ਜ਼ਖਮੀ ਹੋ ਗਏ ਹਨ। ਲੁਕੇ ਹੋਏ ਅੱਤਵਾਦੀਆਂ ਨੇ ਗ੍ਰੈਨੇਡ ਨਾਲ ਪੁਲਿਸ ਕਰਮਚਾਰੀਆਂ ‘ਤੇ ਹਮਲਾ ਕੀਤਾ।