ਚੀਮਾ ਮੰਡੀ, 13 ਜੂਨ (ਜਰਨੈਲ ਸਿੰਘ ਚੌਹਾਨ)-ਸਥਾਨਿਕ ਨੀਲੋਵਾਲ ਰੋਡ ਤੇ ਆਤਿਸਬਾਜ਼ੀ ਅਤੇ ਪਟਾਕਿਆਂ ਦੇ ਗੋਦਾਮ ਵਿਚ ਹੋਏ ਜੋਰਦਾਰ ਧਮਾਕੇ ਨਾਲ ਦੋ ਦਰਜ਼ਨ ਵਿਅਕਤੀ ਜਖਮੀ ਹੋ ਗਏ।ਜਦ ਕਿ ਪ?ਸਾਸ਼ਨ ਵਲੋਂ ਕੇਵਲ ਸਤ ਜਣਿਆ ਦੇ ਜਖਮੀ ਹੋਣ ਦੀ ਪੁਸਟੀ ਕੀਤੀ ਹੈ ।ਘਟਨਾ ਦਾ ਪਤਾ ਲ਼ਗਦਿਆਂ ਡਿਪਟੀ ਕਮਿਸਨਰ ਅਮਰਪ?ਤਾਪ ਸਿੰਘ ਵਿਰਕ ,ਜਿਲਾ ਪੁਲੀਸ ਮੁਖੀ ਮਨਦੀਪ ਸਿੰਘ ਸਿਧੂ ਸਮੇਤ ਹੋਰ ਪ?ਸ਼ਾਸਨਿਕ ਅਧਿਕਾਰੀ ਮੌਕੇ ਤੇ ਪੁਜੇ।ਅਜ ਸਾਮ ਦੇ ਕਰੀਬ ਪੌਣੇ ਕੁ ਪੰਜ ਵਜੇ ਸਥਾਨਿਕ ਨੀਲੋਵਾਲ ਰੋਡ ਤੇ ਨਗਰ ਕੌਸਲ ਦੀ ਹਦ ਚ ਪੈਦੇ ਵਾਰਡ ਨੰ. 15 ਦੇ ਇਕ ਆਤਿਸਬਾਜ਼ੀ ਅਤੇ ਪਟਾਕਿਆਂ ਦੇ ਗੋਦਾਮ ਵਿਚ ਹੋਏ ਜੋਰਦਾਰ ਧਮਾਕੇ ਨਾਲ ਗੋਦਾਮ ਦੀ ਇਮਾਰਤ ਢਹਿਢੇਰੀ ਹੋ ਗਈ।ਧਮਾਕਾ ਹੋਣ ਨਾਲ ਗੁਆਢ ਵਿਚ ਕੰਮ ਕਰਦੇ ਦੋ ਦਰਜ਼ਨ ਦੇ ਕਰੀਬ ਲੋਕ ਅਤੇ ਰਾਹਗੀਰ ਜਖਮੀ ਹੋ ਗਏ।ਹਾਦਸਾ ਵਾਪਰਨ ਨਾਲ ਇਕ ਮ?ਝ ਵੀ ਮਰ ਗਈ।ਇਟਾਂ ਦੇ ਰੋੜੇ ਘਟਨਾ ਵਾਲੀ ਥਾਂ ਤੋਂ ਪੰਜ ਕਿਲੇ ਤਕ ਖਿਲਰੇ ਪਏ ਸਨ।ਗੋਦਾਮ ਦੇ ਨਾਲ ਲਗਦੀਆਂ ਇਮਾਰਤਾਂ ਨੂੰ ਕਾਫੀ ਪਹੁਚਿਆ ।ਬਿਜਲੀ ਦਾ ਟਰਾਂਸਫਾਰਮਰ ਅਤੇ ਖੰਭੇ ਚਕਨਾਚੂਰ ਹੋ ਗਏ ।ਧਮਾਕੇ ਕਾਰਨ ਪ੍ਰੀਤ ਕੌਰ, ਸੰਦੀਪ ਕੋਰ, ਕਮਲਦੀਪ ਕੌਰ, ਹਰਿਦਰ ਕੋਰ, ਹਰਜ਼ੀਤ ਕੌਰ, ਰਾਜੂ, ਮਲਕੀਤ ਕੌਰ ਆਦਿ ਲਖਵਿੰਦਰ ਸਿੰਘ ਜ਼ਖਮੀ ਹੋਏ ਹਨ।