ਬਰਨਾਲਾ, 13 ਜੂਨ (ਨਿਰਮਲ ਸਿੰਘ ਪੰਡੋਰੀ, ਗੁਰਮੀਤ ਸਿੰਘ ਬਰਨਾਲਾ)-ਟਰਾਈਡੈਂਟ ਗਰੁੱਪ ਵਿਖੇ ਕੇਂਦਰੀ ਮਨਿਸਟਰੀ ਆਫ਼ ਲੇਬਰ ਅਤੇ ਰੁਜ਼ਗਾਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਵੱਲੋਂ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਟਰਾਈਡੈਂਟ ਗਰੁੱਪ ਦੇ ਅਧਿਕਾਰੀਆਂ ਅਤ ਵੱਖ-ਵੱਖ ਉਦਯੋਗਾਂ ਨਾਲ ਜੁੜੇ ਕਰਮਚਾਰੀਆਂ ਨੇ ਵੱਡੀ ਗਿਣਤੀ ਚ ਕੀਤੀ ਸ਼ਮੂਲੀਅਤ ਕੀਤੀ। ਇਸ ਮੌਕੇ ਸਮਾਗਮ ਵਿੱਚ ਕਰਮਚਾਰੀਆਂ ਨੂੰ ਸੰਗਠਨ ਵੱਲੋਂ ਚੱਲ ਰਹੀਆਂ ਅਤੇ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਦੀ ਸਮੁੱਚੀ ਜਾਣਕਾਰੀ ਦੇਣ ਲਈ ਸ਼੍ਰੀ ਐਸ.ਸੀ ਸ਼ਰਮਾ ਰੀਜਨਲ ਕਮਿਸ਼ਨਰ,ਸ਼੍ਰੀ ਕੇ.ਐਸ.ਸੈਣੀ ਰੀਜਨਲ ਕਮਿਸ਼ਨਰ,ਸ਼੍ਰੀ ਕੁਲਦੀਪ ਭਗਤ ਸਹਾਇਕ ਕਮਿਸ਼ਨਰ,ਸ਼੍ਰੀ ਸਵਿੰਦਰ ਸਿੰਘ ਸਹਾਇਕ ਕਮਿਸ਼ਨਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਜਿਨ੍ਹਾਂ ਨੂੰ ਟਰਾਈਡੈਂਟ ਅਧਿਕਾਰੀਆਂ ਵੱਲੋਂ ਜੀ ਆਇਆਂ ਆਖਿਆ ਗਿਆ। ਇਸ ਮੌਕੇ ਜਿਲ੍ਹਾ ਇੰਸਪੈਕਟਰ ਵੱਲੋਂ ਈ.ਪੀ.ਐਫ ਦੀ ਸਮੁੱਚੀ ਰੂਪ ਰੇਖਾ ਤੇ ਚਾਨਣਾ ਪਾਉਂਦਿਆਂ ਕਿ ਸੰਨ 1952 ਵਿੱਚ ਸ਼ੁਰੂ ਹੋਇਆ ਅਤੇ ਪੈਨਸ਼ਨ ਯੋਜਨਾਂ 1995 ਚ ਸ਼ੁਰੂ ਕੀਤੀ ਗਈ। ਉਪਰੰਤ ਸ਼੍ਰੀ ਕੁਲਦੀਪ ਭਗਤ ਸਹਾਇਕ ਕਮਿਸ਼ਨਰ ਅਤੇ ਸ਼੍ਰੀ ਸਵਿੰਦਰ ਸਿੰਘ ਸਹਾਇਕ ਕਮਿਸ਼ਨਰ ਨੇ ਈ.ਪੀ.ਐਫ.ੳ ਦੀਆਂ ਕਰਮਚਾਰੀਆਂ ਲਈ ਚੱਲ ਰਹੀਆਂ ਅਤੇ ਭਵਿੱਖੀ ਯੋਜਨਾਵਾਂ ਸਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਕਰਮਚਾਰੀ ਦਾ ਈ.ਪੀ.ਐਫ.ੳ ਨਾਲ ਜੁੜਦਿਆਂ ਹੀ ਕਰਮਚਾਰੀ ਦੀ ਕੁੱਲ ਤਨਖਾਹ ਵਿੱਚੋਂ ਕੱਟੇ ਜਾਂਦੇ 12 ਫੀਸਦੀ ਅਤੇ ਫੈਕਟਰੀਆਂ ਦੇ ਮਾਲਕਾਂ ਵੱਲੋਂ ਵੀ ਉਸ ਦੇ ਬਰਾਬਰ 12 ਫੀਸਦੀ ਅਦਾ ਕੀਤੀ ਜਾਂਦੀ ਰਾਸ਼ੀ ਨੂੰ ਬਰਾਬਰ ਜੋੜ ਕੇ 24 ਪ੍ਰਤੀਸ਼ਤ ਦੇ ਹਿਸਾਬ ਨਾਲ ਨੌਕਰੀ ਛੱਡਣ ਤੋਂ ਬਾਅਦ ਸਮੇਤ ਵਿਆਜ ਅਦਾਇਗੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 58 ਸਾਲ ਉਮਰ ਦੀ ਰਿਟਾਇਰਮੈਂਟ ਉਪਰੰਤ ਕਰਮਚਾਰੀ ਬੀਮਾ ਯੋਜਨਾਂ ਤਹਿਤ ਪੈਨਸ਼ਨ ਮੁਹੱਈਆ ਕਰਵਾਈ ਜਾਂਦੀ ਹੈ ਤੇ ਲਾਭਪਾਤਰੀ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਘਟਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਅਤੇ ਬੀਮਾ ਯੋਜਨਾਂ ਤਹਿਤ ਕਰਮਚਾਰੀ ਦੀ ਨੌਕਰੀ ਦੌਰਾਨ ਮੌਤ ਹੋ ਜਾਣ ਦੀ ਸੂਰਤ ਵਿੱਚ ਉਸਦੇ ਪਰਿਵਾਰਿਕ ਵਾਰਸਾਂ ਨੂੰ 6 ਲੱਖ ਰੂਪੈ ਤੱਕ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਅਤੇ ਕਰਮਚਾਰੀਆਂ ਲਈ ਸ਼ੁਰੂ ਕੀਤੀ ਗਈ ਹਾਊਸਿੰਗ ਸਕੀਮ ਰਾਹੀਂ ਈ.ਪੀ.ਐਫ.ਮੈਂਬਰ ਦੇ ਕੁੱਲ ਬਕਾਏ ਤੇ 90 ਫੀਸਦੀ ਮਕਾਨ ਬਨਾਉਣ,ਖਰੀਦਣ,ਅਤੇ ਰਿਪੇਅਰ ਸਬੰਧੀ ਬਿਨਾਂ ਵਿਆਜ ਕਰਜ਼ਾ ਦਿੱਤਾ ਜਾਂਦਾ ਹੈ। ਅੰਤ ਵਿੱਚ ਸ਼੍ਰੀ ਐਸ.ਸੀ ਸ਼ਰਮਾ ਰੀਜਨਲ ਕਮਿਸ਼ਨਰ,ਸ਼੍ਰੀ ਕੇ.ਐਸ.ਸੈਣੀ ਰੀਜਨਲ ਕਮਿਸ਼ਨਰ ਵੱਲੋਂ ਕਰਮਚਾਰੀਆਂ ਨੂੰ ਈ.ਪੀ.ਐਫ.ਸਬੰਧੀ ਆ ਰਹੀਆਂ ਦਰਪੇਸ਼ ਮੁਸ਼ਕਲਾਂ ਜਿਵੇਂ ਈ.ਪੀ.ਐਫ ਸਾਈਟ ¦ਿਕ ਦਾ ਨਾਂ ਖੁੱਲਣਾ,ਅਧਾਰ ਕਾਰਡ.ਬੈਂਕ ਖਾਤਿਆਂ ਚ ਨਾਂਵਾਂ ਸਮੇਤ ਹੋਰ ਤਰੁਟੀਆਂ ਸਬੰਧੀ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਬੜੇ ਧਿਆਨ ਪੂਰਵਕ ਸੁਣਦਿਆਂ ਕਿਹਾ ਕਿ ਈ.ਪੀ.ਐਫ.ਮੈਂਬਰਾਂ ਦੀ 17 ਕਰੋੜ ਤੋਂ ਵੱਧ ਗਿਣਤੀ ਅਤੇ 53 ਲੱਖ ਪੈਨਸ਼ਨਰ ਹਨ।