ਧਰਮ ਦੀ ਬੇਅਦਬੀ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਐਸ.ਡੀ.ਐਮ. ਨੂੰ ਦਿਤਾ ਮੰਗ ਪੱਤਰ

image ਸਮਾਣਾ, 13 ਜੂਨ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਕੁਝ ਦਿਨ ਪਹਿਲਾ ਪ੍ਰਕਾਸ਼ਿਤ ਕੀਤੀ ਗਈ ਇਕ  ਪੁਸ਼ਤਕ ਠਸੁਲਗਦੇ ਜਜਬਾਤੂ ਜੋ ਰਾਜਲਾ ਪਿੰਡ ਦੇ ਇਕ ਵਿਅਕਤੀ ਅਮ੍ਰਤਪਾਲ ਸਿੰਘ ਰਾਜਲਾ ਵੱਲੋ ਲਿਖੀ ਗਈ ਹੈ ਜੋ ਕਿ ਅੱਜ ਕੱਲ ਇੰਗਲੈਡ ਵਿਚ ਹੈ ਅਤੇ ਪ੍ਰਭਲੀਨ ਪਬਲੀਕੇਸ਼ਨ ਪਟਿਆਂਲਾ ਵੱਲੋ ਛਾਪੀ ਗਈ ਹੈ ਇਸ ਵਿਚ ਖਾਸ ਕਰ ਕਥਿਤ ਹਿੰਦੂ ਧਰਮ ਬਾਰੇ ਅਤੇ ਦੇਵੀ ਦੇਵਤਿਆ ਬਾਰੇ ਬਹੁਤ ਹੀ ਮਾੜੀ ਸ਼ਬਦਾ ਵਲੀ ਦਾ ਪ੍ਰਯੋਗ ਕੀਤਾ ਗਿਆ ਹੈ ਅਤੇ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਦੁਕਾਨਾਂ ਦੱਸਿਆ ਗਿਆ ਹੈ ਜਿਸ ਨਾਲ ਆਮ ਲੋਕਾਂ ਦੀਆ ਧਾਰਮਿਕ ਭਾਵਨਾਵਾ ਨੂੰ ਬਹੁਤ ਠੇਸ ਪਹੁੰਚ ਰਹੀ ਹੈ ਇਸ ਕਿਤਾਬ ਦੀ ਬਿਕਰੀ ਰੋਕਣ ਸਬੰਧੀ ਅੱਜ ਮਾਨਯੋਗ ਐੱਸ. ਡੀ. ਐਮ. ਸਾਹਿਬ ਨੂੰ ਇਕ ਮੰਗ ਪੱਤਰ ਦਿਤਾ ਗਿਆ ਅਤੇ ਇਸ ਲੇਖਕ ਅਤੇ ਛਾਪਨ ਵਾਲੇ ਵਿਅਕਤੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਇਸ ਸਬੰਧੀ ਸਮਾਣਾ ਦੇ ਡੀ. ਐਸ. ਪੀ. ਸਾਹਿਬ ਨੂੰ ਅਰਜੀ ਦਿੱਤੀ ਗਈ ਅਤੇ ਕਾਨੂਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਸੰਜੀਵ ਗਰਗ ਵਾਈਸ ਚੇਅਰਮੈਨ, ਸੰਦੀਪ ਜਿੰਦਲ ਵਾਈਸ ਚੇਅਰਮੈਨ, ਪ੍ਰੇਮ ਵਧਵਾ ਪ੍ਰੈਸ ਸਕੱਤਰ ਪੰਜਾਬ, ਸ਼ਾਮ ਲਾਲ ਜ਼ਿਲ੍ਹਾ ਚੇਅਰਮੈਂਨ ਸੁਭਨਿਤ ਗਰਗ, ਪ੍ਰਿਸ ਵਧਵਾ, ਜਸੀ ਰਾਣਾ, ਪੰਡਿਤ ਕ੍ਰਿਸ਼ਨਾ ਮਿਸ਼ਰਾ, ਰਾਜਨ ਕੁਮਾਰ, ਸੋਨੂੰ ਕੁਮਾਰ, ਕ੍ਰਿਸ਼ਨ ਕੁਮਾਰ, ਰਿੰਕੂ ਭਾਰਤਵਾਜ, ਅਤੇ ਬਾਲਮਿਕੀ ਸਮਾਜ ਦੇ ਨੁਮਾਇਦੇ ਵੀ ਮੌਜੂਦ ਸਨ।

Send this to a friend